
Skip to content
ਜਲ਼ੰਧਰ(ਵਿੱਕੀ ਸੂਰੀ):- ਪੰਜਾਬ ਦੀ ਨੌਜਵਾਨ ਪੀੜੀ ਕੰਮ ਕਰਨ ਦੀ ਬਜਾਏ ਲੁੱਟਾਂ ਖੋਹਾਂ ਕਰਕੇ ਨਸ਼ੇ ਦੀ ਪੂਰਤੀ ਵਿੱਚ ਗਰਕ ਹੁੰਦੀ ਜਾ ਰਹੀ ਹੈ। ਹੁਣ ਨੌਜਵਾਨ ਪੀੜੀ ਸਿਰਫ ਤੇ ਸਿਰਫ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰ ਰਹੀ ਹੈ। ਇਹੋ ਜਿਹਾ ਇੱਕ ਤਾਜ਼ਾ ਮਾਮਲਾ ਜਲੰਧਰ ਦੇ ਵੈਸਟ ਹਲਕੇ ਦੇ ਬਸਤੀ ਸ਼ੇਖ ਮੁਹੱਲਾ ਜਨਕ ਨਗਰ ਵਿੱਚ ਇੱਕ ਵਿਅਕਤੀ ਵਲੋਂ ਸਵੇਰ ਦੇ ਸਮੇਂ ਗਟਰ ਦੇ ਢੱਕਣ ਨੂੰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੌਕੇ ਤੇ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਵਿੱਚ ਚੋਰ ਗਟਰ ਦੇ ਢੱਕਣ ਨੂੰ ਚੋਰੀ ਕਰਦਾ ਸਾਫ ਨਜ਼ਰ ਆ ਰਿਹਾ ਹੈ ਇਹ ਵਾਰਦਾਤ ਨੂੰ ਰੇਹੜੀ ਜਰੀਏ ਅੰਜਾਮ ਦਿੰਦਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਦੱਸਣ ਅਨੁਸਾਰ ਇਥੇ ਇਲਾਕੇ ਵਿੱਚ ਅੱਗੇ ਵੀ ਕਈ ਵਾਰ ਇਹਨਾਂ ਚੋਰਾਂ ਨੇ ਕਈ ਚੀਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ ਲੋਕਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਪੁਲਿਸ ਦੀ ਇਥੇ ਗਸ਼ਤ ਵਧਾਈ ਜਾਵੇ।Related