ਦੱਖਣੀ ਭਾਰਤ ਦੇ ਸਿਨੇਮਾ ਯਾਨੀ ਸਾਊਥ ਇੰਡੀਅਨ ਸਿਨੇਮਾ ਨੇ ਭਾਰਤੀ ਫਿਲਮ ਇੰਡਸਟਰੀ ਵਿਚ ਇਕ ਵੱਖਰੀ ਸਪੇਸ ਬਣਾ ਲਈ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਊਥ ਸਿਨੇਮਾ ਨੇ ਬਾਲੀਵੁੱਡ ਦੇ ਬਰਾਬਰ ਆਪਣੀ ਪਛਾਣ ਬਣਾਈ ਹੈ। ਬਹੁਤ ਸਾਰੇ ਅਦਾਕਾਰ ਹਨ ਜੋ ਸਾਊਥ ਸਿਨੇਮਾ ਤੋਂ ਬਾਲੀਵੁੱਡ ਵਿਚ ਐਂਟਰੀ ਮਾਰਦੇ ਹਨ। ਪਰ ਹੁਣ ਉਲਟਾ ਵੀ ਹੋਣ ਲੱਗ ਪਿਆ ਹੈ। ਕਈ ਬਾਲੀਵੁੱਡ ਅਦਾਕਾਰ ਹੁਣ ਸਾਊਥ ਇੰਡੀਅਨ ਸਿਨੇਮਾ ਦਾ ਰੁਖ਼ ਕਰ ਰਹੇ ਹਨ। ਅਜਿਹਾ ਹੀ ਇਕ ਅਦਾਕਾਰ ਹੈ, ਵਿਦਯੁਤ ਜਾਮਵਾਲ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਨਾ ਸਿਰਫ ਅਦਾਕਾਰੀ ਸਗੋਂ ਉਹ ਵੱਡੇ ਪਰਦੇ ‘ਤੇ ਆਪਣੇ ਦਮਦਾਰ ਐਕਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਬਤੌਰ ਹੀਰੋ ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਕਮਾਲ ਨਹੀਂ ਕਰ ਸਕੀਆਂ ਹਨ। ਇਸ ਲਈ ਹੁਣ ਵਿਦਯੁਤ ਜਾਮਵਾਲ ਨੇ ਸਾਊਥ ਸਿਨੇਮਾ ਵੱਲ ਰੁਖ਼ ਕਰ ਲਿਆ ਹੈ। ਪਰ ਸਾਊਥ ਵਿਚ ਉਨ੍ਹਾਂ ਨੇ ਹੀਰੋ ਨਹੀਂ ਬਲਕਿ ਖਲਨਾਇਕ ਬਣ ਕੇ ਸਿਲਵਰ ਸਕ੍ਰੀਨ ‘ਤੇ ਹਲਚਲ ਮਚਾਉਣ ਦੀ ਪੂਰੀ ਤਿਆਰੀ ਕਰ ਲਈ ਹੈ।
ਤਮਿਲ ਫ਼ਿਲਮ ਵਿਚ ਬਣਨਗੇ ਖਲਨਾਇਕ
ਵਿਦਯੁਤ ਹੁਣ ਇਕ ਤਮਿਲ ਫਿਲਮ ਵਿਚ ਨਜ਼ਰ ਆਉਣਗੇ। ਉਹ ਮਸ਼ਹੂਰ ਨਿਰਦੇਸ਼ਕ ਏ.ਆਰ. ਮੁਰੁਗਦੌਸ (AR Murgadas) ਦੀ ਇੱਕ ਤਾਮਿਲ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਅਸਥਾਈ ਸਿਰਲੇਖ ‘SK 23’ ਹੈ। ਏ.ਆਰ. ਮੁਰੁਗਦੌਸ ਦੀ ਇਹ 23ਵੀਂ ਫਿਲਮ ਹੈ। ਹੁਣ ਇਸ ਫਿਲਮ ‘ਚ ਵਿਦਯੁਤ ਜਮਵਾਲ ਨੇ ਐਂਟਰੀ ਕੀਤੀ ਹੈ। ਉਹ ਇਸ ਫਿਲਮ ‘ਚ ਇਕ ਖ਼ੂੰਖਾਰ ਖਲਨਾਇਕ ਦੇ ਰੂਪ ‘ਚ ਨਜ਼ਰ ਆਉਣਗੇ, ਜਿਸ ਦਾ ਐਲਾਨ ਪ੍ਰੋਡਕਸ਼ਨ ਹਾਊਸ ਸ਼੍ਰੀ ਲਕਸ਼ਮੀ ਮੂਵੀਜ਼ ਦੇ ਐਕਸ ਹੈਂਡਲ ‘ਤੇ ਕੀਤਾ ਹੈ।
ਤਬਾਹੀ ਮਚਾਉਣਗੇ ਵਿਦਯੁਤ ਜਮਵਾਲ
ਸਾਊਥ ਸਿਨੇਮਾ ਆਪਣੇ ਐਕਸ਼ਨ ਲਈ ਮਸ਼ਹੂਰ ਹੈ। ਅਜਿਹੇ ਵਿਚ ਵਿਦਯੁਤ ਦੀ ਲੁੱਕ ਵੀ ਇਕ ਖਤਰਨਾਕ ਖਲਨਾਇਕ ਵਾਲੀ ਸਾਹਮਣੇ ਆਈ ਹੈ। ਉਨ੍ਹਾਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਵਿਦਯੁਤ ਕੈਮਰੇ ਸਾਹਮਣੇ ਸਟਾਈਲਿਸ਼ ਅੰਦਾਜ਼ ‘ਚ ਐਂਟਰੀ ਕਰਦੇ ਹਨ। ਉਨ੍ਹਾਂ ਦੀ ਦਾੜ੍ਹੀ ਦੀ ਲੁੱਕ ਸ਼ਾਨਦਾਰ ਲੱਗ ਰਹੀ ਹੈ।
ਵਿਦਯੁਤ ਜਾਮਵਾਲ ਨਿਰਦੇਸ਼ਕ ਏ.ਆਰ ਮੁਰੁਗਦੌਸ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ, ‘ਅਸੀਂ ਉਸ ਖਲਨਾਇਕ ਨੂੰ ਵਾਪਸ ਲਿਆ ਰਹੇ ਹਾਂ ਜਿਸ ਨੇ ਸਾਰਿਆਂ ਨੂੰ ਡਰਾਇਆ। ਫਿਲਮ ਦੀ ਟੀਮ ਵਿੱਚ ਵਿਦਯੁਤ ਜਮਵਾਲ ਦਾ ਸੁਆਗਤ ਹੈ।’
ਪਹਿਲੀ ਵਾਰ ਨਹੀਂ ਬਣ ਰਹੇ ਖਲਨਾਇਕ
ਦੱਸ ਦੇਈਏ ਕਿ ਵਿਦਯੁਤ ਪਹਿਲੀ ਵਾਰ ਖਲਨਾਇਕ ਨਹੀਂ ਬਣ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੌਨ ਅਬ੍ਰਾਹਮ ਦੀ ਫਿਲਮ ਫੋਰਸ (Force 2011) ‘ਚ ਖਲਨਾਇਕ ਦਾ ਕਿਰਦਾਰ ਨਿਭਾ ਕੇ ਵਾਹ-ਵਾਹ ਖੱਟੀ ਹੈ। ਵਿਦਯੁਤ ਜਮਵਾਲ ਮਾਰਸ਼ਲ ਆਰਟਸ ਅਤੇ ਫਿਲਮਾਂ ਵਿੱਚ ਆਪਣੀ ਵਿਲੱਖਣ ਐਕਸ਼ਨ ਸ਼ੈਲੀ ਲਈ ਜਾਣੇ ਜਾਂਦੇ ਹਨ। ਫੋਰਸ ਵਿਚਲੇ ਉਨ੍ਹਾਂ ਦੇ ਨੈਗੇਟਿਵ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ।