ਕਾਠਗੜ੍ਹ(ਜਤਿੰਦਰ ਪਾਲ ਸਿੰਘ ਕਲੇਰ )– ਵਾਤਾਵਰਨ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਜਿੱਥੇ ਇਸ ਵਾਰ ਪੰਚਾਇਤਾਂ, ਸਮਾਜਸੇਵੀ ਤੇ ਧਾਰਮਿਕ ਸੰਗਠਨਾਂ ਅਤੇ ਸਰਕਾਰੀ ਪੱਧਰ ‘ਤੇ ਪੰਜਾਬ ‘ਚ ਵੱਡੀ ਸੰਖਿਆ ‘ਚ ਬੂਟੇ ਲਗਾਏ ਜਾ ਰਹੇ ਹਨ ਉਸੇ ਲੜੀ ਤਹਿਤ ਸਾਬਕਾ ਸੈਨਿਕਾਂ ਦੀ ਜੀਓਜੀ ਟੀਮ ਵੱਲੋਂ ਵੀ ਵੱਖ -ਵੱਖ ਸਕੂਲਾਂ ਵਿਚ ਬੂਟੇ ਲਗਾਏ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜੀਓਜੀ ਟੀਮ ਵਿੱਚ ਸ਼ਾਮਲ ਵਰਿੰਦਰ ਸਿੰਘ, ਬਲਵੀਰ ਸਿੰਘ, ਨਰੰਜਣ ਸਿੰਘ, ਸੁਭਾਸ਼ ਚੰਦਰ, ਕਸ਼ਮੀਰ ਸਿੰਘ, ਹਰਨੇਕ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਤਰਲੋਚਨ ਸਿੰਘ, ਭਾਗ ਸਿੰਘ ਆਦਿ ਵੀਰਾਂ ਨੇ ਹਰਿਆਲੀ ਮੁਹਿੰਮ ਤਹਿਤ ਸਾਂਝੇ ਤੌਰ ‘ਤੇ ਹਲਕੇ ਦੇ ਪਿੰਡ ਭੋਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪ੍ਰੇਮ ਨਗਰ ਦੇ ਨੂਰ ਪਬਲਿਕ ਹਾਈ ਸਕੂਲ ਵਿੱਚ ਸਕੂਲ ਅਧਿਆਪਕਾਂ ਦੀ ਮੌਜੂਦਗੀ ਵਿੱਚ ਵੱਖ ਵੱਖ ਪ੍ਰਕਾਰ ਦੇ ਬੂਟੇ ਲਗਾਏ । ਇਸ ਮੌਕੇ ਭੋਲੇਵਾਲ ਸਕੂਲ ਦੀ ਇੰਚਾਰਜ ਅਧਿਆਪਕਾ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਨਵੇਂ ਪੌਦੇ ਲਗਾ ਕੇ ਅਸੀਂ ਆਪਣੇ ਭਵਿੱਖ ਦੇ ਵਾਤਾਵਰਣ ਨੂੰ ਸਵੱਛ ਤੇ ਹਰਿਆ ਭਰਿਆ ਬਣਾ ਸਕਦੇ ਹਾਂ ਜਿਸ ਵਾਸਤੇ ਸਾਨੂੰ ਸਭ ਨੂੰ ਇਸ ਮੁਹਿੰਮ ਵਿੱਚ ਦਿਲੋਂ ਸ਼ਾਮਲ ਹੋਣਾ ਚਾਹੀਦਾ ਹੈ ਤੇ ਨਵੇਂ ਪੌਦਿਆਂ ਨੂੰ ਲਗਾ ਕੇ ਫਿਰ ਉਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮੈਡਮ ਅਮਨਦੀਪ ਕੌਰ ਤੋਂ ਇਲਾਵਾ ਅਧਿਆਪਕਾ ਇਕਬਾਲ ਕੌਰ ਤੇ ਸਰਪੰਚ ਸ੍ਰੀਮਤੀ ਸੁਨੀਤਾ ਕੁਮਾਰੀ ਵੀ ਮੌਜੂਦ ਸਨ ।