ਕੁਵੈਤ ਸਿਟੀ : ਕੁਵੈਤ ਵਿਚ ਜਲਦ ਹੀ ਇਕ ਬਿੱਲ ਪਾਸ ਹੋਣ ਜਾ ਰਿਹਾ ਹੈ, ਜਿਸ ਕਾਰਨ 7-8 ਲੱਖ ਭਾਰਤੀਆਂ ਨੂੰ ਕੁਵੈਤ ਛੱਡਣਾ ਪੈ ਸਕਦਾ ਹੈ। ਕੁਵੈਤ ਦੀ ਸੰਸਦੀ ਕਾਨੂੰਨੀ ਅਤੇ ਵਿਧਾਨਕ ਕਮੇਟੀ ਨੇ ਵਿਦੇਸ਼ੀ ਕੋਟਾ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਕਾਨੂੰਨ ਬਣਦੇ ਹੀ ਵਿਦੇਸ਼ੀ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਕਾਨੂੰਨ ਜ਼ਰੀਏ ਕੁਵੈਤ ਦੇਸ਼ਾਂ ਦੇ ਹਿਸਾਬ ਨਾਲ ਵਰਕਰਾਂ ਦਾ ਕੋਟਾ ਨਿਰਧਾਰਤ ਕਰਨ ਜਾ ਰਿਹਾ ਹੈ। ਬਿੱਲ ਮੁਤਾਬਕ ਕੁਵੈਤ ਵਿਚ ਭਾਰਤੀਆਂ ਦੀ ਗਿਣਤੀ ਦੇਸ਼ ਦੀ ਆਬਾਦੀ ਦੇ 15 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਬਿੱਲ ਨੂੰ ਸਬੰਧਤ ਕਮੇਟੀ ਵਿਚ ਮੁੰਤਕਲ ਕਰਨ ਦੀ ਗੱਲ ਕਹੀ ਗਈ ਹੈ ਤਾਂਕਿ ਇਸ ਦੇ ਲਈ ਇਕ ਵਿਆਪਕ ਯੋਜਨਾ ਬਣਾਈ ਜਾਵੇ ।

    ਕੁਵੈਤ ਵਿੱਚ ਭਾਰਤੀਆਂ ਦੀ ਗਿਣਤੀ ਹੈ ਸਭ ਤੋਂ ਜ਼ਿਆਦਾ
    ਕੁਵੈਤ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਕੁਵੈਤ ਵਿੱਚ ਕਰੀਬ 10.45 ਲੱਖ ਭਾਰਤੀ ਰਹਿੰਦੇ ਹਨ। ਦੇਸ਼ ਦੀ ਕੁੱਲ ਆਬਾਦੀ 40.3 ਲੱਖ ਹੈ। ਇਹਨਾਂ ਵਿੱਚ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਦੀ ਗਿਣਤੀ ਕਰੀਬ 30 ਲੱਖ ਹੈ। ਕੁਵੈਤ ਦੇ ਨਾਗਰਿਕਾਂ ਅਤੇ ਦੂੱਜੇ ਦੇਸ਼ਾਂ ਤੋਂ ਪੁੱਜੇ ਲੋਕਾਂ ਦੀ ਗਿਣਤੀ ਦੇ ਵਿੱਚ ਭਾਰੀ ਅੰਤਰ ਹੈ।