ਪਠਾਨਕੋਟ : ਪਠਾਨਕੋਟ ਦੇ ਪਿੰਡ ਸਨੌਰ ‘ਚ ਇੱਕ ਬੰਬਨੁਮਾ ਚੀਜ਼ ਮਿਲਣ ’ਤੇ ਇਲਾਕੇ ‘ਚ ਹੜਕੰਪ ਮਚ ਗਿਆ ਹੈ। ਪਿੰਡ ਵਾਸੀਆਂ ਨੇ ਜਦੋਂ ਸੜਕ ਕਿਨਾਰੇ  ਖੇਤਾਂ ’ਚ ਇੱਕ ਬੰਬਨੁਮਾ ਚੀਜ਼ ਦੇਖੀ ਤਾਂ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ । ਇਹ ਸੜਕ ਕਿਨਾਰੇ ਖੇਤਾਂ ’ਚੋਂ ਬੰਬਨੁਮਾ ਚੀਜ਼ ਬਰਾਮਦ ਹੋਈ ਹੈ। ਮੌਕੇ ‘ਤੇ ਪੁਲਿਸ ਤੇ ਫ਼ੌਜ ਪਹੁੰਚ ਗਈ ਹੈ। ਭਾਰਤੀ ਫ਼ੌਜ ਨੇ ਬੰਬ ਨੂੰ ਨਸ਼ਟ ਕਰ ਦਿੱਤਾ ਹੈ। ਇਸ ਬੰਬ ਨੂੰ ਨਸ਼ਟ ਕਰਨ ’ਤੇ ਦੂਰ-ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ। ਇਸ ਮੌਕੇ ਪੁਲਿਸ ਨੇ ਕਿਹਾ ਕਿ ਇਹ ਜਾਂਚ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਬੰਬਨੁਮਾ ਚੀਜ਼ ਇਥੇ ਕਿਵੇਂ ਪਹੁੰਚੀ। ਪੁਲਿਸ ਵੱਲੋਂ ਲੋਕਾਂ ਨੂੰ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ।