ਜਲੰਧਰ,(ਨਵੀਨ ਪੁਰੀ)- ਕਮਿਸ਼ਨਰ ਪੁਲਸ ਜਲੰਧਰ ਡਾ. ਸੁਖਚੈਨ ਸਿੰਘ (ਆਈ. ਪੀ. ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸੁਹੇਲ ਮੀਰ (ਆਈ. ਪੀ. ਐੱਸ.) ਏ. ਡੀ. ਸੀ. ਪੀ. ਜਲੰਧਰ ਅਤੇ ਏ. ਸੀ. ਪੀ. ਨਾਰਥ ਜਲੰਧਰ ਦੀਆਂ ਹਦਾਇਤਾਂ ਮੁਤਾਬਕ ਥਾਣਾ ਡਵੀਜ਼ਨ ਨੰਬਰ 3 ਵਲੋਂ ਜਾਅਲੀ ਹਾਰਪਿਕ ਵੇਚਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ।

    ਸ਼ੁੱਕਰਵਾਰ ਨੂੰ ਐੱਸ. ਆਈ. ਮੁਕੇਸ਼ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਜਦ ਭਗਤ ਸਿੰਘ ਚੌਂਕ ਮੌਜੂਦ ਸੀ ਤਾਂ ਉਥੇ ਰਜਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਸ ਨੇ ਆਪਣੀ ਟੀਮ ਨਾਲ ਅਟਾਰੀ ਬਜ਼ਾਰ ਵਿਚ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਵਰਿੰਦਰ ਕੁਮਾਰ ਪੁੱਤਰ ਨੰਦ ਕਿਸ਼ੋਰ ਅਟਾਰੀ ਬਜ਼ਾਰ ਵਿਚ ਜਾਅਲੀ ਹਾਰਪਿਕ ਵੇਚਦਾ ਹੈ। ਇਸ ਉਪਰੰਤ ਪੁਲਸ ਨੇ ਛਾਪੇਮਾਰੀ ਕਰਦਿਆਂ ਵਰਿੰਦਰ ਕੁਮਾਰ ਵਾਸੀ ਭਗਤ ਸਿੰਘ ਚੌਂਕ ਜਲੰਧਰ ਦੀ ਦੁਕਾਨ ਵਿਚੋਂ 37 ਬੋਤਲਾਂ ਜਾਅਲੀ ਹਾਰਪਿਕ ਦੀਆਂ ਬਰਾਮਦ ਕੀਤੀਆਂ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਵਲੋਂ ਵਰਿੰਦਰ ਖਿਲਾਫ ਮੁਕੱਦਮਾ ਨੰਬਰ 105 ਅ/ਧ 63/65 ਕਾਪੀ ਰਾਇਟ ਐਕਟ 1957 ਤਹਿਤ ਥਾਣਾ ਡਵੀਜ਼ਨ ਨੰਬਰ-3 ਜਲੰਧਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।