ਫਰੀਦਕੋਟ(ਪ੍ਰਬੋਧ ਸ਼ਰਮਾ): ਫਰੀਦਕੋਟ ਗਣਪਤੀ ਤਿਉਹਾਰ ਦੇ ਪੰਜਵੇਂ ਦਿਨ ਗਣੇਸ਼ ਦੀ ਵਿਦਾਇਗੀ ਵਿੱਚ ਜ਼ਿਆਦਾ ਧੂਮਧਾਮ ਨਹੀਂ ਦੇਖੀ ਗਈ । ਹਾਲਾਂਕਿ, ਕੁਝ ਸ਼ਰਧਾਲੂਆਂ ਨੇ ਪੂਜਾ ਤੋਂ ਬਾਅਦ ਪੰਜਵੇਂ ਦਿਨ ਘਰਾਂ ਵਿੱਚ ਸਥਾਪਤ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਕੀਤਾ। ਕੋਰੋਨਾ ਮਹਾਂਮਾਰੀ ਕਾਰਨ, ਪ੍ਰਸ਼ਾਸਨ ਨੇ ਪਹਿਲਾਂ ਹੀ ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਉਹਾਰ ਮਨਾਉਣ ਲਈ ਹਰ ਕਿਸਮ ਦੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ‘ਤੇ ਪਾਬੰਦੀ ਲਗਾਈ ਹੋਈ ਹੈ, ਅੱਜ ਸੇਠੀ ਪਰਿਵਾਰ, ਸ਼ਰਮਾ ਪਰਿਵਾਰ, ਗੁਪਤਾ ਪਰਿਵਾਰ ਗਣੇਸ਼ ਕੋਟਕਪੂਰੇ ਵਾਲਿਆਂ ਨਹਿਰਾਂ ਵਿੱਚ ਪੂਜਾ ਅਰਚਨਾ ਕਰਕੇ ਮੂਰਤੀਆਂ ਨੂੰ ਵਿਸਰਜਨ ਕੀਤਾ ਗਿਆ, ਇਸ ਮੌਕੇ ਪ੍ਰੀਤਮ ਸੇਠੀ ਸੋਨਮ ਸੇਠੀ ਗੌਤਮ ਸ਼ਰਮਾ, ਸ਼ੁਭਮ ਗੁਪਤਾ, ਨਵੀ, ਗੈਰੀ ਆਦਿ ਦੇ ਸ਼ਰਧਾਲੂਆਂ ਨੇ ਗਣੇਸ਼ ਨੂੰ ਵਿਦਾਈ ਦਿੱਤੀ।