[youtube v=”20I9AogQQvY”]

    ਫਰੀਦਕੋਟ( ਪ੍ਰਬੋਧ ਸ਼ਰਮਾ )ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਦੇ ਅਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੁਆਰਾ ਦਲਿਤ ਵਰਗ ਦੇ ਵਿਦਿਆਰਥੀਆਂ ਲਈ ਆਈ ਪੋਸਟ ਮੈਟਰਿਕ ਸਕਾਲਰਸ਼ਿਪ ਫੰਡ ਦੇ 63.91 ਕਰੋੜ ਰੁਪਏ ਦੇ ਘੁਟਾਲੇ ਦੇ ਵਿਰੁੱਧ ਪੂਰੇ ਦੇਸ਼ ਭਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀਆਂ ਦੁਆਰਾ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਕੜੀ ਵਿੱਚ ਜ਼ਿਲ੍ਹਾ ਪ੍ਰਧਾਨ ਵਿਜੇ ਛਾਬੜਾ ਜੀ ਦੀ ਦੇਖਰੇਖ ਅਤੇ ਮੰਡਲ ਪ੍ਰਧਾਨ ਰਾਜੇਸ਼ ਬੌਬੀ ਸੇਠੀ ਦੀ ਪ੍ਰਧਾਨਗੀ ਵਿੱਚ ਭਾਜਪਾ ਕਰਮਚਾਰੀਆਂ ਦੁਆਰਾ ਸਾਧੂ ਸਿੰਘ ਧਰਮਸੋਤ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਅਤੇ ਇਸ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਫਰੀਦਕੋਟ ਭਾਜਪਾ ਪ੍ਰਧਾਨ ਵਿਜੇ ਛਾਬੜਾ ਨੇ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਦਲਿਤਾਂ ਦੇ ਹੱਕ਼ ਲਈ ਲੜਨ ਦੇ ਫੋਕੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਦੇ ਮੰਤਰੀ ਹੀ ਦਲਿਤਾਂ ਲਈ ਆਏ ਫੰਡ ਡਕਾਰ ਰਹੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲ ਵਿੱਚ ਅੱਖਾਂ ਬੰਦ ਕਰਕੇ ਸੁੱਤੇ ਹੋਏ ਹਨ। ਉਨ੍ਹਾਂ ਨੂੰ ਕੁੱਝ ਵੀ ਦਿਖਾਈ ਜਾਂ ਸੁਣਾਈ ਨਹੀਂ ਦਿੰਦਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਕੇਂਦਰ ਦੁਆਰਾ ਪ੍ਰਦੇਸ਼ ਦੇ ਗਰੀਬ ਅਤੇ ਜ਼ਰੂਰਤਮੰਦਾਂ ਲਈ ਭੇਜਿਆ ਗਿਆ ਅਨਾਜ ਅਤੇ ਦਾਲਾਂ ਡਕਾਰ ਗਏ ਹਨ ਪਰ ਕੈਪਟਨ ਦੁਆਰਾ ਇਸ ਮਾਮਲੇ ਵਿੱਚ ਵੀ ਚੁੱਪੀ ਸਾਧ ਲਈ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਦਲਿਤ ਵਿਦਿਆਰਥੀਆਂ ਲਈ ਆਈ ਕਰੋੜਾਂ ਦੀ ਸਕਾਲਰਸ਼ਿਪ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੁਆਰਾ ਡਕਾਰ ਲਈ ਗਈ ਹੈ ਪਰ ਕੈਪਟਨ ਅਜੇ ਵੀ ਚੁੱਪ ਹੈ। ਫਰੀਦਕੋਟ ਮੰਡਲ ਪ੍ਰਧਾਨ ਰਾਜੇਸ਼ ਬੌਬੀ ਸੇਠੀ ਨੇ ਕਿਹਾ ਕਿ ਜੇਕਰ ਕੈਪਟਨ ਨੇ ਦਲਿਤ ਵਿਦਿਆਰਥੀਆਂ ਲਈ ਭੇਜੀ ਗਈ ਸਕਾਲਰਸ਼ਿਪ ਦੇ ਕੀਤੇ ਗਏ ਘੁਟਾਲੇ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਨੂੰ ਉਸ ਦੇ ਪਦ ਤੋਂ ਬਰਖਾਸਤ ਕਰਕੇ ਕਾਨੂੰਨੀ ਕਰਵਾਈ ਨਾ ਕੀਤੀ ਗਈ ਤਾਂ ਭਾਰਤੀ ਜਨਤਾ ਪਾਰਟੀ ਆਪਣਾ ਇਹ ਅੰਦੋਲਨ ਹੋਰ ਤੇਜ਼ ਕਰ ਦੇਵੇਗਾ।ਇਸ ਮੌਕੇ ‘ਤੇ ਬੀਜੇਪੀ ਪੰਜਾਬ ਦੀ ਸੈਕਟਰੀ ਸੁਨੀਤਾ ਗਰਗ, ਜ਼ਿਲ੍ਹਾ ਦੀ ਲੀਡਰਸ਼ਿਪ, ਗਗਨ ਸੁਖੀਜਾ, ਮਹਿੰਦਰਾ ਜੋੜਾ, ਗੌਰਵ ਕੱਕੜ, ਪ੍ਰਬੋਧ ਸ਼ਰਮਾ, ਪ੍ਰੀਕਸ਼ਿਤ ਸਾਹਨੀ, ਦੁਰਗੇਸ਼ ਸ਼ਰਮਾ ਪ੍ਰੇਮ ਸੁਖੀਜਾ ,ਵਿਪਨ ਮਿੱਤਲ, ਪ੍ਰੇਮ ਗੇਰਾ ,ਸੁਖਦੇਵ ਸ਼ਰਮਾ, ਅਜੇ ਸਾਹਨੀ ਗੁਰਪ੍ਰਿਤ ਰਾਜਾ, ਗਗਨ ਸਾਹਨੀ ਭੂਸ਼ਣ ਬਾਸਲ, ਰਾਕੇਸ਼ ਸ਼ਰਮਾ ਮਨੀਸ਼ ਮਿੱਤਲ ਰਾਜਵਿੰਦਰ ਭਲੁਰਿਆ, ਰਕੇਸ਼ ਗੋਇਲ ਆਦਿ ਵੱਡੀ ਗਿਣਤੀ ਵਿਚ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ।