Skip to content
ਲੁਧਿਆਣਾ : ਸਾਊਥ ਸਿਟੀ ਇਲਾਕੇ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਾਬਕਾ ਐਮਐਲਏ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀ ਇਨੋਵਾ ਕਾਰ ‘ਤੇ ਫਾਇਰਿੰਗ ਕਰ ਦਿੱਤੀ ਗਈl ਜਿਸ ਵੇਲੇ ਇਹ ਘਟਨਾ ਵਾਪਰੀ ਉਦੋਂ ਸੰਜੇ ਤਲਵਾੜ ਸਾਊਥ ਸਿਟੀ ‘ਚ ਪੈਂਦੀ ਜਨਪਥ ਇਨਕਲੇਵ ਸਥਿਤ ਆਪਣੇ ਘਰ ‘ਚ ਮੌਜੂਦ ਸਨ। ਫਾਇਰਿੰਗ ਕਿੰਨਾਂ ਲੋਕਾਂ ਨੇ ਕੀਤੀ ਇਸ ਸਬੰਧੀ ਲੁਧਿਆਣਾ ਪੁਲਿਸ ਪੜਤਾਲ ਕਰ ਰਹੀ ਹੈ। ਗੱਡੀ ਦੇ ਵਿੱਚੋਂ ਇਕ ਗੋਲੀ ਦਾ ਖੋਲ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁੱਟ ਗਈ ਹੈ।
Related