ਕਪੂਰਥਲਾ(ਗੌਰਵ ਮੜੀਆ)-ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਡਾ ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫਸਰ ਮੁਕਰ ਗਿੱਲ ਵਲੋਂ ਬੇਗੋਵਾਲ ਵਿਖੇ ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਡਾ ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਬੇਗੋਵਾਲ ਤੋਂ ਦੁੱਧ, ਸਰੋਂ ਦਾ ਤੇਲ, ਮਸਾਲਾ ਵੜੀਆਂ, ਬਿਸਕੁਟ, ਇਮਲੀ ਆਦਿ ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਜ਼ਿਲਾ ਕਪੂਰਥਲਾ ਦੇ ਵੱਖ ਵੱਖ ਹਿੱਸਿਆਂ ਵਿਚ ਖਾਦ ਪਦਾਰਥਾਂ ਦੀ ਸੈਪਲਿੰਗ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ ਬੇਗੋਵਾਲ ਵਿਖੇ ਵੀ ਇਸ ਮੁਹਿੰਮ ਤਹਿਤ ਸੈਂਪਲ ਭਰੇ ਗਏ। ਉਨ੍ਹਾਂ ਸਾਰੇ ਦੁਕਾਨਦਾਰਾਂ ਅਤੇ ਹੋਲ ਸੇਲ ਵਿਕਰੇਤਾਵਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਖਾਣ ਪੀਣ ਵਾਲੇ ਵਸਤੂਆਂ ਵਿਚ ਕਿਸੇ ਵੀ ਤਰ੍ਹਾਂ ਮਿਲਾਵਟ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਹਲਦੀ ਅਤੇ ਮਿਰਚਾਂ ਵਿਚ ਰੰਗ ਪਾਏ ਜਾਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਫੂਡ ਸੇਫਟੀ ਦੀ ਟੀਮ ਵਲੋਂ ਚੈਕਿੰਗ ਕੀਤੀ ਜਾਵੇਗੀ, ਤਾਂ ਕਿ ਲੋਕਾਂ ਨੂੰ ਸਾਫ ਸੁਥਰਾ ਮਿਲਾਵਟ ਰਹਿਤ ਖਾਦ ਪਦਾਰਥ ਮਿਲ ਸਕਣ। ਇਸ ਮੌਕੇ ਫੂਡ ਸੇਫਟੀ ਅਫਸਰ ਮੁਕਰ ਗਿੱਲ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਚੰਡੀਗੜ੍ਹ ਭੇਜਿਆ ਜਾਵੇਗਾ, ਮਿਲਾਵਟ ਪਾਏਂ ਜਾਣ ‘ਤੇ ਨਿਯਮਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਫੂਡ ਸੇਫਟੀ ਅਫਸਰ ਮੁਕਰ ਗਿੱਲ, ਸ਼ੰਕਰ ਅਤੇ ਪਰਮਜੀਤ ਸਿੰਘ ਹਾਜ਼ਰ ਸਨ।