ਜਲੰਧਰ ਦੇ ਵੈਸਟ ਹਲਕੇ ਵਿੱਚ 17 ਨਵੰਬਰ 2024 ਗੁਲਾਬਿਆ (ਮੁਹੱਲਾ) ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਾਤਾ ਰਾਣੀ ਦੇ ਜਾਗਰਨ ਦੇ ਸੰਬੰਧ ਵਿੱਚ ਵਿਸ਼ਾਲ ਲੰਗਰ ਲਗਾਇਆ ਗਿਆ । ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਦਵਿੰਦਰ ਗੋਲਾ, ਰਜੇਸ਼ ਲੁਥਰ ਜੱਜ, ਰਣਵੀਰ ਸਿੰਘ ਬਤਰਾ, ਛੀਲੀ, ਜੁਗਨੂੰ, ਸੋਨੂ, ਰਵੀ,ਸੰਨੀ,ਕੰਨੂ, ਰਾਣਾ, ਬਿੱਲਾ, ਸੁੱਖਾ, ਗਗਨ ਵੱਲੋ ਲੰਗਰ ਦਾ ਆਯੋਜਨ ਕੀਤਾ ਗਿਆ। ਮਾਤਾ ਰਾਣੀ ਦੀ ਮੂਰਤੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਪੂਜਾ ਅਰਚਨਾ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਕੌਂਸਲ ਮਨਜੀਤ ਸਿੰਘ ਟੀਟੂ ਪਹੁੰਚੇ ਅਤੇ ਲੰਗਰ ਦੀ ਸ਼ੁਰੂਆਤ ਕੀਤੀ।ਇਸ ਦੌਰਾਨ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਸਮੂਹ ਸੰਗਤ ਨੂੰ ਭੇਟਾਂ ਬੋਲਣ ਤੇ ਵਿਚਾਰਨ ਦੀ ਅਪੀਲ ਕੀਤੀ।

    ਜਿਕਰਯੋਗ ਹੈ ਕਿ ਯੂਨੀਅਨ ਵੱਲੋਂ ਹਰ ਸਾਲ ਵਿਸ਼ਾਲ ਭੰਡਾਰਾ ਤੇ ਮਾਤਾ ਦਾ ਜਾਗਰਣ ਗੁਲਾਬਿਆ (ਮੁਹੱਲਾ) ਵਿਖੇ ਕਰਵਾਇਆ ਜਾਂਦਾ ਹੈ।ਸਾਬਕਾ ਕੌਂਸਲ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਉਹ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ ਕਿ ਮਾਤਾ ਰਾਣੀ ਸਭਨਾਂ ਦੇ ਸਿਰਾਂ ਤੇ ਆਪਣਾ ਮਿਹਰ ਭਰਿਆ ਆਸ਼ੀਰਵਾਦ ਬਣਾਈ ਰੱਖਣ ਤੇ ਸਭਨਾ ਵਿੱਚ ਇਸੇ ਤਰਾਂ ਭਾਈਚਾਰਕ ਸਾਂਝ ਬਣੀ ਰਹੇ। ਇਸ ਮੋਕੇ ਮਸ਼ੂਹਰ ਗਾਇਕ ਬੰਟੀ ਸ਼ਹਿਜਾਦਾ ਨੇ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ ਤੇ ਸਟੇਜ ਦੀ ਭੂਮਿਕਾ ਮਹੰਤ ਚਰਨਜੀਤ ਚੰਨੀ, ਸਾਹਿਦ ਸ਼ਾਹੀ ਵੱਲੋਂ ਨਿਭਾਈ ਗਈ।