ਫੋਰਬਸ ਦੀ ਦੁਨੀਆਂ ਦੇ ਅਰਬਪਤੀਆਂ ਦੀ 2024 ਦੀ ਸੂਚੀ ਵਿਚ ਇਸ ਵਾਰ 200 ਭਾਰਤੀਆਂ ਦੇ ਨਾਮ ਸ਼ਾਮਲ ਹਨ। ਪਿਛਲੇ ਸਾਲ ਇਸ ਵਿਚ 169 ਭਾਰਤੀਆਂ ਦੇ ਨਾਮ ਸਨ। ਇਨ੍ਹਾਂ ਭਾਰਤੀਆਂ ਦੀ ਕੁੱਲ ਜਾਇਦਾਦ 954 ਅਰਬ ਡਾਲਰ ਹੈ, ਜੋ ਪਿਛਲੇ ਸਾਲ ਦੇ 675 ਅਰਬ ਡਾਲਰ ਦੇ ਮੁਕਾਬਲੇ 41 ਫ਼ੀ ਸਦੀ ਜ਼ਿਆਦਾ ਹੈ।
ਫੋਰਬਸ ਦੀ ਭਾਰਤੀ ਅਰਬਪਤੀਆਂ ਦੀ ਸੂਚੀ ‘ਚ ਮੁਕੇਸ਼ ਅੰਬਾਨੀ ਪਹਿਲੇ ਨੰਬਰ ‘ਤੇ ਹਨ, ਜਿਨ੍ਹਾਂ ਦੀ ਜਾਇਦਾਦ 83 ਅਰਬ ਡਾਲਰ ਤੋਂ ਵਧ ਕੇ 116 ਅਰਬ ਡਾਲਰ ਹੋ ਗਈ ਹੈ। ਮੁਕੇਸ਼ ਅੰਬਾਨੀ ਨੇ ਦੁਨੀਆਂ ਦੇ ਨੌਵੇਂ ਸੱਭ ਤੋਂ ਅਮੀਰ ਵਿਅਕਤੀ ਵਜੋਂ ਅਪਣਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਭਾਰਤ ਅਤੇ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਹਨ।
ਇਸ ਸੂਚੀ ਮੁਤਾਬਕ ਗੌਤਮ ਅਡਾਨੀ ਦੂਜੇ ਸੱਭ ਤੋਂ ਅਮੀਰ ਭਾਰਤੀ ਹਨ। ਉਨ੍ਹਾਂ ਦੀ ਜਾਇਦਾਦ ‘ਚ 36.8 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਹ 84 ਅਰਬ ਡਾਲਰ ਦੀ ਜਾਇਦਾਦ ਨਾਲ ਸੂਚੀ ਵਿਚ 17ਵੇਂ ਸਥਾਨ ‘ਤੇ ਹਨ। ਸਾਵਿਤਰੀ ਜਿੰਦਲ ਭਾਰਤ ਦੀ ਸੱਭ ਤੋਂ ਅਮੀਰ ਔਰਤ ਬਣੀ ਹੋਈ ਹੈ। ਉਨ੍ਹਾਂ ਦਾ ਨਾਮ ਭਾਰਤ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਚੌਥੇ ਨੰਬਰ ‘ਤੇ ਹੈ। ਇਕ ਸਾਲ ਪਹਿਲਾਂ ਉਹ ਛੇਵੇਂ ਸਥਾਨ ‘ਤੇ ਸੀ। ਉਨ੍ਹਾਂ ਦੀ ਕੁੱਲ ਜਾਇਦਾਦ 33.5 ਅਰਬ ਡਾਲਰ ਹੈ।
ਇਸ ਸੂਚੀ ਵਿਚ 25 ਨਵੇਂ ਭਾਰਤੀ ਅਰਬਪਤੀ ਸ਼ਾਮਲ ਹੋਏ ਹਨ। ਇਨ੍ਹਾਂ ਵਿਚ ਨਰੇਸ਼ ਤ੍ਰੇਹਨ, ਰਮੇਸ਼ ਕੁਨਹੀਕਾਨਨ ਅਤੇ ਰੇਣੂਕਾ ਜਗਤਿਆਨੀ ਸ਼ਾਮਲ ਹਨ। ਇਸ ਦੇ ਨਾਲ ਹੀ ਬਾਈਜੂ ਰਵਿੰਦਰਨ ਅਤੇ ਰੋਹਿਕਾ ਮਿਸਤਰੀ ਦੇ ਨਾਂ ਸੂਚੀ ਤੋਂ ਬਾਹਰ ਹੋ ਗਏ ਹਨ।
ਇਹ ਹਨ ਭਾਰਤ ਦੇ 10 ਸਭ ਤੋਂ ਅਮੀਰ ਲੋਕ
-ਮੁਕੇਸ਼ ਅੰਬਾਨੀ-ਕੁੱਲ ਜਾਇਦਾਦ 116 ਅਰਬ ਡਾਲਰ
-ਗੌਤਮ ਅਡਾਨੀ-ਕੁੱਲ ਜਾਇਦਾਦ 84 ਅਰਬ ਡਾਲਰ
-ਸ਼ਿਵ ਨਾਦਰ-ਕੁੱਲ ਜਾਇਦਾਦ 36.9 ਅਰਬ ਡਾਲਰ
-ਸਾਵਿਤਰੀ ਜਿੰਦਲ- ਕੁੱਲ ਜਾਇਦਾਦ 33.5 ਅਰਬ ਡਾਲਰ
-ਦਿਲੀਪ ਸਾਂਘਵੀ- ਕੁੱਲ ਜਾਇਦਾਦ 26.7 ਅਰਬ ਡਾਲਰ
-ਸਾਇਰਸ ਪੂਨਾਵਾਲਾ – ਕੁੱਲ ਜਾਇਦਾਦ 21.3 ਅਰਬ ਡਾਲਰ
-ਕੁਸ਼ਲ ਪਾਲ ਸਿੰਘ – ਕੁੱਲ ਜਾਇਦਾਦ 20.9 ਅਰਬ ਡਾਲਰ
-ਕੁਮਾਰ ਬਿਰਲਾ – ਕੁੱਲ ਜਾਇਦਾਦ 19.7 ਅਰਬ ਡਾਲਰ
-ਰਾਧਾਕਿਸ਼ਨ ਦਮਾਨੀ – ਕੁੱਲ ਜਾਇਦਾਦ 17.6 ਅਰਬ ਡਾਲਰ
-ਲਕਸ਼ਮੀ ਮਿੱਤਲ- ਕੁੱਲ ਜਾਇਦਾਦ 16.4 ਅਰਬ ਡਾਲਰ