ਜਲੰਧਰ:( ਵਿੱਕੀ ਸੂਰੀ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਅਗਵਾਈ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਬਾਈ ਸਕੱਤਰ ਜਸਵੀਰ ਸੀਰਾ, ਵਿੱਤ ਸਕੱਤਰ ਸ਼ਿਵ ਕੁਮਾਰ ਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਵਿਰਸਾ ਸਿੰਘ ਅੰਮ੍ਰਿਤਸਰ ਤੇ ਉਮਾ ਸ਼ੰਕਰ ਲੁਧਿਆਣਾ ਨੇ ਕਿਹਾ ਕਿ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਵਲੋਂ ਜੰਗਲਾਤ ਮੰਤਰੀ ਦੇ ਹਲਕਾ ਨਾਭਾ ਵਿਚ 3 ਜੁਲਾਈ ਨੂੰ ਇੱਕ ਮਹਾਂ ਰੈਲੀ ਕਰਨ ਉਪਰੰਤ ਜੰਗਲਾਤ ਕਾਮਿਆਂ ਵੱਲੋਂ ਮੰਤਰੀ ਦੇ ਦਫ਼ਤਰ ਵੱਲ ਰੋਸ ਮਾਰਚ ਕੀਤਾ ਸੀ, ਤਾਂ ਪ੍ਰਸ਼ਾਸਨ ਨੇ ਰਸਤੇ ਵਿਚ ਰੋਕ ਕੇ ਜੰਗਲਾਤ ਮੰਤਰੀ ਜੀ ਦੇ ਨਾਲ 30 ਜੁਲਾਈ ਦੀ ਮੀਟਿੰਗ ਫ਼ਿਕਸ ਕਰਾਈ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਮਾਨਯੋਗ ਜੰਗਲਾਤ ਮੰਤਰੀ ਜੀ ਦੇ ਨਾਲ 30 ਜੁਲਾਈ ਨੂੰ ਜੱਥੇਬੰਦੀ ਨਾਲ ਹੋਈ ਮੀਟਿੰਗ ਵਿੱਚ ਬਾਕੀ ਮੰਗਾਂ ਦੇ ਨਾਲ ਮਾਨਯੋਗ ਮੰਤਰੀ ਜੀ ਨੇ ਇੱਕ ਮਹੀਨੇ ਵਿੱਚ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਦਿੱਤਾ ਸੀ। ਪਰ ਇੱਕ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ। ਜੰਗਲਾਤ ਦੇ ਕਾਮਿਆਂ ਦੀਆਂ ਮੰਗਾਂ ਦਾ ਕੋਈ ਵੀ ਨਿਪਟਾਰਾ ਨਹੀਂ ਹੋਇਆ।
ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ,ਜਸਵਿੰਦਰ ਸੌਜਾ ਪਟਿਆਲਾ, ਪਵਨ ਹੁਸ਼ਿਆਰਪੁਰ, ਮਨਿੰਦਰ ਮੋਹਾਲੀ, ਜੋਗਿੰਦਰ ਫਿਰੋਜ਼ਪੁਰ ਤੇ ਸੁਖਮੰਦਰ ਸਿੰਘ ਮੁਕਤਸਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿੱਥੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ,ਬੇਰੁਜ਼ਗਾਰਾਂ ਨਾਲ ਵਾਅਦੇ ਕੀਤੇ ਸਨ; ਉਥੇ ਮੁਲਾਜ਼ਮਾਂ ਨਾਲ ਵੀ ਵੱਖ-ਵੱਖ ਵਿਭਾਗਾਂ ਵਿਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਪਰੰਤੂ ਇਹ ਵਾਅਦਾ ਵਫ਼ਾ ਨਹੀਂ ਹੋਇਆ। ਜਿਸ ਕਾਰਨ ਸਮੁੱਚੇ ਪੰਜਾਬ ਦੇ ਕੱਚੇ ਕਾਮੇ ਅੱਜ ਸੜਕਾਂ ਤੇ ਹਨ ਅਤੇ ਸਰਕਾਰ ਦੇ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰ ਕੇ ਆਪਣਾ ਰੋਜਗਾਰ ਪੱਕਾ ਕਰਵਾਉਣ ਲਈ ਜੰਗਲਾਤ ਮੰਤਰੀ ਦੇ ਹਲਕਾ ਨਾਭਾ ਵਿਚ ਮਿਤੀ 18 ਸਤੰਬਰ ਨੂੰ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਇੱਕਤਰ ਹੋਏ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਜੰਗਲਾਤ ਵਰਕਰਜ਼ ਜੱਥੇਬੰਦੀ ਵਲੋਂ ਉਲੀਕੇ ਹਰ ਸੰਘਰਸ਼ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇਗਾ, ਜਦੋਂ ਤੱਕ ਜੰਗਲਾਤ ਦੇ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾਂਦੇ। ਪੰਜਾਬ ਸਰਕਾਰ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜੀ ਜਾਵੇਗੀ।
ਜੰਗਲਾਤਵਰਕਰਜ਼ ਯੂਨੀਅਨ ਪੰਜਾਬ ਨੇ ਇੱਕ ਵੱਖਰਾ ਮਤਾ ਪਾਸ ਕਰਕੇ ਗਿਆਰਾਂ ਸਤੰਬਰ ਦੀ ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਕੀਤੀ ਜਾਵੇ ਰਹੀ ਵਿਸ਼ਾਲ ਰੈਲੀ ਵਿੱਚ ਜੰਗਲਾਤ ਕਾਮੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ ਅਤੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰੋਹ ਭਰਪੂਰ ਰੋਸ ਮਾਰਚ ਕਰਨਗੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਵੀਰ ਤਰਨਤਾਰਨ, ਸੁਖਦੇਵ ਸਿੰਘ ਜਲੰਧਰ, ਕੁਲਦੀਪ ਗੁਰਦਾਸਪੁਰ, ਅਮਨਦੀਪ ਛੱਤ ਬੀੜ, ਸੁਨੀਲ ਕੁਮਾਰ ਦਸੂਹਾ,ਆਦਿ ਹਾਜ਼ਰ