ਜਲੰਧਰ (ਵਿੱਕੀ ਸੂਰੀ) :-  ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਅੱਜ 21ਵੇਂ ਸਲਾਨਾ ਜਾਗਰਣ ਦਾ ਸੱਦਾ ਦੇਣ ਲਈ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਉਹਨਾਂ ਦੇ ਸਾਥੀ ਮੈਬਰ ਪਾਰਲੀਮੈਟ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਘਰ ਪਹੁੰਚੇ । ਸਾਬਕਾ ਕੌਸਲਰ ਸਰਦਾਰ ਮਨਜੀਤ ਸਿੰਘ ਟੀਟੂ ,ਜੋਤੀ ਟੰਡਨ, ਜਰਨੈਲ , ਰਿੰਪਾ ,ਕਪੂਰ ਸਾਹਿਬ, ਸੁਸ਼ੀਲ ਕੁਮਾਰ ਹੈਪੀ, ਗੁਰਸ਼ਰਨ ਸਿੰਘ ਸ਼ਨੂੰ, ਦੀਪੂ ,ਬਬਲੂ ,ਲਾਡੀ ,ਪੱਪੂ ਸ਼ਰਮਾ ਸਾਥੀ ਵੀ ਮੋਜੂਦ ਸਨ। ਮੈਬਰ ਪਾਰਲੀਮੈਟ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਕਿਹਾ ਮਹਾਮਾਈ ਦੇ ਜਾਗਰਣ ਵਿੱਚ ਅਸੀ ਸਾਰਾ ਪਰਿਵਾਰ ਜ਼ਰੂਰ ਪਹੁੰਚਾਂਗੇ। ਅਤੇ ਸਰਦਾਰ ਮਨਜੀਤ ਸਿੰਘ ਟੀਟੂ ਜੀ ਦੇ ਨਾਲ ਅਸੀ ਹਰ ਵੇਲੇ ਖੜੇ ਹਾਂ।ਸਰਦਾਰ ਮਨਜੀਤ ਸਿੰਘ ਟੀਟੂ ਹਰ ਵੇਲੇ ਸਮਾਜਿਕ ਅਤੇ ਧਾਰਮਿਕ ਕੰਮ ਕਰਦੇ ਰਹਿੰਦੇ ਹਨ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਸ ਤਰ੍ਹਾਂ ਦੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ 20 ਸਾਲ ਤੋ ਜਾਗਰਣ ਬਹੁਤ ਧੂਮ ਧਾਮ ਨਾਲ ਕਰਵਾ ਰਹੇ ਹਨ।