ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਉਸ ਨੂੰ ਇਦਤ ਕੇਸ (ਫ਼ਰਜ਼ੀ ਵਿਆਹ) ਵਿਚ ਰਿਹਾਅ ਕੀਤਾ ਗਿਆ ਹੈ। ਇਸਲਾਮਾਬਾਦ ਕੋਰਟ ਨੇ ਸ਼ਨੀਵਾਰ ਨੂੰ ਇਹ ਫੈਸਲਾ ਦਿੱਤਾ। ਇਸ ਤੋਂ ਪਹਿਲਾਂ ਉਹ ਤੋਸ਼ਾਖਾਨਾ ਕੇਸ ਅਤੇ ਸਾਈਫਰ ਕੇਸ ਵਿਚ ਬਰੀ ਹੋ ਚੁੱਕੇ ਹਨ।ਇਸਲਾਮਾਬਾਦ ਜ਼ਿਲ੍ਹਾ ਅਦਾਲਤ ਨੇ ਸ਼ਨੀਵਾਰ ਨੂੰ ਹੁਕਮ ਦਿੱਤਾ ਕਿ ਜੇਕਰ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਕਿਸੇ ਹੋਰ ਮਾਮਲੇ ‘ਚ ਲੋੜੀਂਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ। ਫਰਵਰੀ ‘ਚ ਫਰਜ਼ੀ ਵਿਆਹ ਦੇ ਮਾਮਲੇ ‘ਚ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ 7 ਸਾਲ ਦੀ ਕੈਦ ਅਤੇ ਦੋਹਾਂ ‘ਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਖਾਨ ਨੂੰ ਪਿਛਲੇ ਸਾਲ 9 ਮਈ ਨੂੰ ਅਲ ਕਾਦਿਰ ਟਰੱਸਟ ਮਾਮਲੇ ‘ਚ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫ਼ਤਾਰ ਕੀਤਾ ਸੀ।ਹੁਣ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੀ ਚੇਅਰਮੈਨ ਗੌਹਰ ਖਾਨ ਨੇ ਇਸਲਾਮਾਬਾਦ ਅਦਾਲਤ ਦੇ ਫੈਸਲੇ ਨੂੰ ਦੇਸ਼ ਦੀ ਜਿੱਤ ਦੱਸਿਆ ਹੈ। ਉਸ ਨੇ ਦੱਸਿਆ ਕਿ ਮੈਂ ਅੱਜ ਉਸ ਨੂੰ ਅਡਿਆਲਾ ਜੇਲ੍ਹ ’ਚ ਮਿਲਿਆ। ਖਾਨ ਇਸ ਫੈਸਲੇ ਤੋਂ ਕਾਫੀ ਖੁਸ਼ ਹਨ।ਬੁਸ਼ਰਾ ਬੀਬੀ ਦੇ ਸਾਬਕਾ ਪਤੀ ਖਵਾਰ ਫਰੀਦ ਮੇਨਕਾ ਨੇ ਬੁਸ਼ਰਾ ਅਤੇ ਇਮਰਾਨ ਪਾਰ ਦੇ ਖਿਲਾਫ਼ ਇਦਤ ਦੇ ਸਮੇਂ ਦੌਰਾਨ ਵਿਆਹ ਕਰਵਾਉਣ ਦਾ ਮਾਮਲਾ ਦਰਜ ਕਰਵਾਇਆ ਸੀ। ਉਸ ਨੂੰ ਇਸ ਮਾਮਲੇ ਵਿਚ 3 ਫਰਵਰੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਕੈਦ ਅਤੇ 5 ਲੱਖ ਪਾਕਿਸਤਾਨੀ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।3 ਜੂਨ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਨੂੰ ਸਬੂਤਾਂ ਦੀ ਘਾਟ ਕਾਰਨ ਕੇਸ (ਗੁਪਤ ਪੱਤਰ ਚੋਰੀ) ਵਿਚ ਬਰੀ ਕਰ ਦਿੱਤਾ ਸੀ।