ਜ਼ਿਲ੍ਹਾ ਪਠਾਨਕੋਟ ਵਿਖੇ ਸ਼ੱਕੀ ਅਨਸਰਾਂ ਦਾ ਵੇਖਿਆ ਜਾਣਾ ਲਗਾਤਾਰ ਜਾਰੀ ਹੈ। ਦੱਸਦੇ ਪਿਛਲੇ ਦਿਨੀਂ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਬੁਮਿਆਲ ਦੇ ਨੇੜਲੇ ਪਿੰਡ ਵਿਖੇ ਦੋ ਸ਼ੱਕੀ ਅਨਸਰਾਂ ਵੱਲੋਂ ਕਿਸੇ ਦੇ ਘਰ ਜਾ ਰੋਟੀ ਮੰਗੀ ਸੀ ਜਿਸ ਦੇ ਬਾਅਦ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀ।

    ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਪਡੀਆਂ ਲਹਿਰੀ ਨੇੜੇ ਚੱਕ ਮਾਧੋ ਸਿੰਘ ਵਿੱਚ ਫੌਜ ਦੀ ਵਰਦੀ ਵਿੱਚ 4 ਸ਼ੱਕੀ ਵਿਅਕਤੀ ਦੇਖੇ ਗਏ ਹਨ। ਉਕਤ ਖੇਤ ਦਾ ਮਾਲਕ ਜਿਸ ‘ਤੇ ਸ਼ੱਕੀ ਵਿਅਕਤੀ ਦੇਖਿਆ ਗਿਆ, ਉਹ ਮਨਵਾਲ ਬਾਗ ਦਾ ਵਸਨੀਕ ਹੈ ਅਤੇ ਉਸ ਨੇ 50 ਸਾਲਾ ਰੂਪਲਾਲ ਨੂੰ ਜ਼ਮੀਨ ਦੀ ਦੇਖਭਾਲ ਲਈ ਨਿਯੁਕਤ ਕੀਤਾ ਹੋਇਆ ਹੈ। ਇਸ ਪੂਰੇ ਵਾਕ ਨਾਲ ਜ਼ਿਲ੍ਹੇ ਵਿੱਚ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ, ਪੁਲਿਸ ਅਤੇ ਫੌਜ ਪਹਿਲਾਂ ਵੀ ਜ਼ਿਲੇ ਵਿਚ ਆਏ ਸ਼ੱਕੀ ਵਿਅਕਤੀਆਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਲੱਭ ਸਕੀ ਹੈ।ਹੁਣ ਇੱਕ ਵਾਰ ਮੁੜ ਮਿਤੀ 16 -17 ਜੁਲਾਈ ਦੀ ਰਾਤ ਨੂੰ ਖੇਤਾਂ ਵਿੱਚ ਪਾਣੀ ਲਗਾ ਰਹੇ ਇਕ ਸ਼ਖਸ ਨੂੰ ਚਾਰ ਸ਼ੱਕੀ ਦਿਸੇ। ਜਿਨਾਂ ਵੱਲੋਂ ਪੀੜਿਤ ਕੋਲੋਂ ਮਾਮੂਨ ਕੈਂਟ ਦਾ ਰਸਤਾ ਪੁੱਛਿਆ ਗਿਆ ਜਿਸ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਜਦ ਪੀੜਿਤ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ 16 17 ਜੁਲਾਈ ਦੀ ਰਾਤ ਨੂੰ ਉਹ ਖੇਤਾਂ ਵਿੱਚ ਪਾਣੀ ਦੇ ਰਿਹਾ ਸੀ ਤਾਂ  ਚਾਰ ਆਰਮੀ ਦੀ ਵਰਦੀ ਪਾਏ ਸ਼ਖਸ ਉਸਦੇ ਕੋਲ ਆਏ ਅਤੇ ਉਸ ਕੋਲੋਂ ਮਾਮੂਨ ਕੈਂਟ ਦਾ ਰਸਤਾ ਪੁੱਛਿਆ ਗਿਆ। ਮੇਰੇ ਰਸਤਾ ਦੱਸਣ ਤੇ ਬਾਅਦ ਉਹਨਾਂ ਵਿੱਚੋਂ ਇੱਕ ਸ਼ਖਸ ਨੇ ਕਿਹਾ ਕਿ ਰਾਹ ਵਿੱਚ ਕੁੱਤੇ ਵੀ ਹੋਣਗੇ। ਇਹ ਗੱਲ ਬੋਲ ਕੇ ਉਹ ਮੌਕੇ ਤੋਂ ਵਾਪਸ ਚਲੇ ਗਏ। ਪੀੜਿਤ ਨੇ ਦੱਸਿਆ ਕਿ ਉਹ ਲੋਕ ਹਥਿਆਰਬੰਦ ਸਨ ਜਿਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਵੱਲੋਂ ਪੁਲਿਸ ਨੂੰ ਦੇ ਦਿਤੀ ਗਈ ਹੈ।ਦੂਜੇ ਪਾਸੇ ਜਦ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜਿਲ੍ਹੇ ਦੇ ਵਿਧਾਨਸਭਾ ਹਲਕਾ ਸੁਜਾਨਪੁਰ ਦੇ ਪਿੰਡ ਗੰਦਲਾਲਾੜੀ ਵਿਖੇ ਚਾਰ ਸ਼ੱਕੀ ਵੇਖੇ ਗਏ ਨੇ ਜੋਕਿ ਹਥਿਆਰਬੰਦ ਸਨ ਜਿਸ ਦੇ ਚਲਦੇ ਉਹਨਾਂ ਵੱਲੋਂ ਫੌਰੀ ਤੌਰ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨੁਖਾਵੀ ਘਟਨਾ ਨਾ ਵਾਪਰ ਸਕੇ।