Skip to content
ਫ਼ਰੀਦਕੋਟ, 19 ਜੂਨ (ਵਿਪਨ ਮਿੱਤਲ) : ਸਮਾਜ ਸੇਵਾ ਖੇਤਰ ’ਚ ਨਿਰੰਤਰ ਸ਼ਾਨਦਾਰ ਕਾਰਜ ਕਰਨ ਵਾਲੇ ਜ਼ਿੰਦਲ ਹੈਲਥ ਕੇਅਰ ਹਸਪਤਾਲ, ਗੁਰੂ ਨਾਨਕ ਕਾਲੋਨੀ, ਗਲੀ ਨੰਬਰ-5, ਸਾਹਮਣੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਮੁਫ਼ਤ ਮੈਡੀਕਲ ਕੈਂਪ ਸ਼ੁਰੂ ਹੋ ਗਿਆ ਹੈ ਜੋ 30 ਜੂਨ ਤੱਕ ਜਾਰੀ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਦਲ ਹੈਲਥ ਕੇਅਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ ਨੇ ਦੱਸਿਆ ਕਿ ਇਹ ਹਰ ਰੋਜ਼ ਸਵੇਰੇ 10:00 ਵਜੇ ਤੋਂ ਸ਼ਾਮ ਦੇ 8:00 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਇਹ ਕੈਂਪ ਯੈੱਸ ਫ਼ੋਰ ਲਾਈਫ਼ ਵੈਲਫ਼ੇਅਰ ਸੋਸਾਇਟੀ, ਬਾਬਾ ਫ਼ਰੀਦ ਵੈਲਫ਼ੇਅਰ ਸੁਸਾਇਟੀ ਅਤੇ ‘ਜ਼ਜ਼ਬਾ-ਏ-ਇਨਸਾਨੀਅਤ’ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਸ ਕੈਂਪ ਦੌਰਾਨ ਮੈਡੀਸਨ, ਸਰਜਰੀ, ਅੱਖ, ਨੱਕ, ਕੰਨ, ਗਲੇ, ਦੰਦਾਂ ਅਤੇ ਫ਼ਿਜੀਓਥਰੈੱਪੀ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਮੁਫ਼ਤ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਅੱਖਾਂ ਦੇ ਆਪ੍ਰੇਸ਼ਨ ਕਰਾਉਣ ਦੇ ਚਾਹਵਾਨ ਮਰੀਜ਼ਾਂ ਦੇ ਆਪ੍ਰੇਸ਼ਨ 2500 ਰੁਪਏ ਤੋਂ ਸ਼ੁਰੂ ਹਨ, ਜਨਰਲ ਆਪ੍ਰੇਸ਼ਨ 12,000 ਅਤੇ ਨੱਕ,ਕੰਨ ਦੇ ਆਪ੍ਰੇਸ਼ਨ ਕੇਵਲ 3500 ਰੁਪਏ ਤੋਂ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕੈਂਪ ਦੌਰਾਨ ਸਸਤੇ ਅਤੇ ਭਰੋਸੇਮੰਦ ਆਪ੍ਰੇਸ਼ਨ ਕੀਤੇ ਜਾ ਰਹੇ। ਚੈੱਕਅੱਪ, ਦਵਾਈਆਂ ਤੇ ਟੈਸਟ ਮੁਫ਼ਤ ਹੋਣਗੇ। ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ 30 ਜੂਨ ਤੱਕ ਚੱਲਣ ਵਾਲੇ ਇਸ ਕੈਂਪ ਦਾ ਲਾਭ ਲੈਣ ਵਾਸਤੇ ਅਪੀਲ ਕੀਤੀ ਹੈ।
Related