ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਦੀਆਂ 340 ਸੜਕਾਂ ‘ਤੇ ਆਵਾਜਾਈ ਬੰਦ ਕਰ ਦਿਤੀ ਗਈ ਹੈ। ਚਿਤਕੁਲ ‘ਚ ਢਾਈ ਫੁੱਟ ਤੋਂ ਜ਼ਿਆਦਾ ਬਰਫ਼ ਪਈ ਹੈ, ਜਿਸ ਕਾਰਨ ਕਈ ਸੈਲਾਨੀ ਫ਼ਸੇ ਹੋਏ ਹਨ।

    ਕਸ਼ਮੀਰ ਵਿਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਸੜਕ ਬੰਦ ਹੈ। ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ। ਕਰੀਬ 1800 ਵਾਹਨ ਫ਼ਸੇ ਹੋਏ ਹਨ। ਗੰਦਰਬਲ, ਸੋਨਮਰਗ, ਪਹਿਲਗਾਮ, ਗੁੰਡ, ਬਾਰਾਮੂਲਾ ਸਮੇਤ ਕਈ ਥਾਵਾਂ ‘ਤੇ ਤਾਪਮਾਨ ਮਨਫੀ 10 ਤੋਂ 22 ਡਿਗਰੀ ਤਕ ਪਹੁੰਚ ਗਿਆ।

    ਇੱਥੇ ਇੱਕ ਫੁੱਟ ਤੱਕ ਬਰਫ਼ਬਾਰੀ ਹੋਈ, ਜਿਸ ਕਾਰਨ ਕਰੀਬ 2 ਹਜ਼ਾਰ ਸੈਲਾਨੀ ਵੱਖ-ਵੱਖ ਥਾਵਾਂ ‘ਤੇ ਫਸ ਗਏ। ਸਥਾਨਕ ਕਸ਼ਮੀਰੀਆਂ ਨੇ ਘਰਾਂ ਅਤੇ ਮਸਜਿਦਾਂ ਦੇ ਦਰਵਾਜ਼ੇ ਖੋਲ੍ਹ ਦਿਤੇ। ਉਨ੍ਹਾਂ ਨੂੰ ਰਹਿਣ ਲਈ ਜਗ੍ਹਾ, ਕੰਬਲ ਅਤੇ ਰਜਾਈਆਂ ਦੇ ਨਾਲ-ਨਾਲ ਗਰਮ ਖਾਣ-ਪੀਣ ਦੀਆਂ ਚੀਜ਼ਾਂ ਵੀ ਦਿਤੀਆਂ ਗਈਆਂ।

    ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਅਗਲੇ 24 ਘੰਟਿਆਂ ‘ਚ 3 ਹਜ਼ਾਰ ਮੀਟਰ ਤੋਂ ਜ਼ਿਆਦਾ ਦੀ ਉਚਾਈ ‘ਤੇ ਬਰਫ਼ ਖਿਸਕਣ (ਬਰਫ ਡਿੱਗਣ) ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਬਰਫ਼ਬਾਰੀ ਕਾਰਨ ਪਾਂਡੂਕੇਸ਼ਵਰ-ਬਦਰੀਨਾਥ ਵਿਚਾਲੇ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੈ।