ਅੰਮ੍ਰਿਤਸਰ : ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਐੱਮਪੀ ਸੰਨੀ ਦਿਓਲ ਗਦਰ -2 ਦੀ ਕਾਮਯਾਬੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪਹੁੰਚੇ ਹਨ। ਕਰੀਬ 20 ਮਿੰਟ ਤਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਰਹੇ ਸੰਨੀ ਨੇ ਕੜਾਹ ਪ੍ਰਸ਼ਾਦ ਵੀ ਗ੍ਰਹਿਣ ਕੀਤਾ। ਕਾਹਲੀ ‘ਚ ਦਿਸੇ ਸੰਨੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੇ ਬਿਨਾਂ ਸ਼ਾਰਟਕੱਟ ਰਸਤੇ ਸ੍ਰੀ ਹਰਿ ਕੀ ਪੌੜੀ ਪਹੁੰਚੇ ਤੇ ਇੱਥੇ 10 ਮਿੰਟ ਰੁਕਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਚਲੇ ਗਏ।