**ਮਹਿੰਗਾਈ ਦੀ ਹੋਰ ਮਾਰ! ਘਰੇਲੂ LPG ਸਿਲੰਡਰ 29 ਰੁਪਏ ਮਹਿੰਗਾ

ਆਮ ਜਨਤਾ ਮਹਿੰਗਾਈ ਦੀ ਵੱਡੀ ਮਾਰ ਝੱਲ ਰਹੀ ਹੈ। ਮੱਧ ਪੂਰਬ ਵਿੱਚ ਵਧ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ ਵਿੱਚ ਅਸਥਿਰਤਾ ਦੇ ਦਰਮਿਆਨ ਘਰੇਲੂ ਤੇਲ ਸਪਲਾਈ ਕੰਪਨੀਆਂ ਨੇ ਘਰੇਲੂ ਐਲਪੀਜੀ (LPG) ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।

ਜਾਰੀ ਨੋਟੀਫਿਕੇਸ਼ਨ ਅਨੁਸਾਰ 14.2 ਕਿਲੋਗ੍ਰਾਮ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ 29 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ 913 ਰੁਪਏ ਤੋਂ ਵੱਧ ਕੇ 942 ਰੁਪਏ ਹੋ ਗਈ ਹੈ।

ਇਸ ਤੋਂ ਪਹਿਲਾਂ 7 ਮਾਰਚ 2026 ਨੂੰ ਵੀ ਘਰੇਲੂ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਲਗਾਤਾਰ ਕੀਮਤਾਂ ਵਧਣ ਨਾਲ ਆਮ ਪਰਿਵਾਰਾਂ ਦੇ ਘਰੇਲੂ ਬਜਟ ‘ਤੇ ਹੋਰ ਬੋਝ ਪੈਣ ਦੀ ਸੰਭਾਵਨਾ ਹੈ।

ਹੋਰ ਮਹਾਨਗ

ਦੀਆਂ ਨਵੀਆਂ ਕੀਮਤਾਂ ‘ਤੇ ਨਜ਼ਰ ਮਾਰੀਏ ਤਾਂ ਕੋਲਕਾਤਾ ਵਿੱਚ ਘਰੇਲੂ ਸਿਲੰਡਰ 939 ਰੁਪਏ ਤੋਂ ਵੱਧ ਕੇ 968 ਰੁਪਏ, ਮੁੰਬਈ ਵਿੱਚ 912.50 ਰੁਪਏ ਤੋਂ ਵੱਧ ਕੇ 941.50 ਰੁਪਏ ਅਤੇ ਚੇਨਈ ਵਿੱਚ 928.50 ਰੁਪਏ ਤੋਂ ਵੱਧ ਕੇ 957.50 ਰੁਪਏ ਦਾ ਹੋ ਗਿਆ ਹੈ।

ਕੀਮਤਾਂ ਵਿੱਚ ਇਸ ਤਾਜ਼ਾ ਵਾਧੇ ਨਾਲ ਦੇਸ਼ ਭਰ ਦੇ ਕਰੋੜਾਂ ਖਪਤਕਾਰਾਂ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਇੱਕ ਹੋਰ ਝਟਕਾ ਸਾਹਮਣੇ ਆਇਆ ਹੈ। ਵਿੱਤੀ ਮਾਹਿਰਾਂ ਮੁਤਾਬਕ ਤੇਲ ਸਪਲਾਈ ਕੰਪਨੀਆਂ ਨੂੰ ਸਬਸਿਡੀ ਵਾਲੇ ਘਰੇਲੂ ਐਲਪੀਜੀ ਸਿਲੰਡਰਾਂ ਦੀ ਵਿਕਰੀ ‘ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਹਰ ਸਿਲੰਡਰ ‘ਤੇ ਕਰੀਬ ₹703 ਦਾ ਘਾਟਾ ਹੋ ਰਿਹਾ ਹੈ। ਇਸੇ ਕਾਰਨ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਘਰੇਲੂ ਰਸੋਈ ਗੈਸ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਵਪਾਰਕ ਖਪਤ ਨੂੰ ਕਾਬੂ ਕਰਨ ਲਈ ਵਪਾਰਕ ਸਿਲੰਡਰਾਂ ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ 1 ਜੂਨ ਤੋਂ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਸੀ। ਦਿੱਲੀ ਵਿੱਚ ਇਸ ਦੀ ਕੀਮਤ ₹42 ਵਧ ਕੇ ₹3,113.50 ਹੋ ਗਈ, ਜਦਕਿ ਕੋਲਕਾਤਾ ਵਿੱਚ ₹53.50 ਦੇ ਵਾਧੇ ਨਾਲ ਇਹ ₹3,255.50 ਤੱਕ ਪਹੁੰਚ ਗਈ।

ਉੱਧਰ, ਛੋਟੇ ਵਪਾਰੀਆਂ ਅਤੇ ਆਮ ਖਪਤਕਾਰਾਂ ਵੱਲੋਂ ਵਰਤੇ ਜਾਣ ਵਾਲੇ 5 ਕਿਲੋਗ੍ਰਾਮ ਐਫਟੀਐਲ ਸਿਲੰਡਰ ਦੀ ਕੀਮਤ ਵਿੱਚ ਵੀ ₹11 ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਦਿੱਲੀ ਵਿੱਚ ਇਸ ਦੀ ਨਵੀਂ ਕੀਮਤ ₹821.50 ਹੋ ਗਈ ਹੈ।

ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਨਾਲ ਘਰੇਲੂ ਬਜਟ ‘ਤੇ ਹੋਰ ਬੋਝ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਆਮ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਵਿੱਚ ਚਿੰਤਾ ਵਧ ਗਈ ਹੈ।