ਲੁਧਿਆਣਾ- ਸ਼ਹਿਰ ’ਚ ਅੱਜ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਅਚਾਨਕ ਇਕ ਗੈਸ ਸਿਲੰਡਰ ਫਟਣ ਕਾਰਣ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ । ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਅਰੁਣ ਕੁਮਾਰ (18) ਤੇ ਜਤਿੰਦਰ ਪਾਲ ਸਿੰਘ (25) ਵਾਸੀ ਜਨਕਪੁਰੀ ਦੇ ਰੂਪ ’ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਨੌਜਵਾਨ ਸਿਲੰਡਰ ਗੈਂਸ ਨਾਲ ਭਰ ਰਹੇ ਸਨ ਅਤੇ ਇਸ ਦੌਰਾਨ ਇਕ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ, ਜਿਸ ਦੌਰਾਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇ ਨੌਜਵਾਨ ਕਿਸੇ ਕੰਪਨੀ ’ਚ ਲੱਗੇ ਹੋਏ ਸਨ, ਜਿਥੇ ਇਹ ਸਿਲੰਡਰ ਭਰਨ ਦਾ ਕੰਮ ਕਰਦੇ ਸਨ।