ਫਿਰੋਜ਼ਪੁਰ, ( ਜਤਿੰਦਰ ਪਿੰਕਲ ) ਫਿਰੋਜ਼ਪੁਰ ਕੈਂਟ ਵਿਖੇ ਸਥਿਤ ਐਮ.ਐੱਲ.ਐੱਮ. ਸਕੂਲ ਵਿੱਚ ਅੱਜ ਜੇਨੇਸਿਸ ਡੈਂਟਲ ਕਾਲਜ ਵੱਲੋਂ ਇਕ ਦਿਨਾ ਡੈਂਟਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਕਾਲਜ ਵੱਲੋਂ ਡਾ. ਸੁਕਿਰਤ ਕੌਰ, ਡਾ. ਸਾਖਸ਼ੀ ਅਤੇ ਡਾ. ਸਮਰ ਨੇ ਸਕੂਲ ਦੇ ਬੱਚਿਆਂ ਦੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੂੰਹ ਦੀ ਸਿਹਤ ਸਬੰਧੀ ਜ਼ਰੂਰੀ ਜਾਣਕਾਰੀਆਂ ਵੀ ਦਿੱਤੀਆਂ।ਸਕੂਲ ਦੀ ਪ੍ਰਿੰਸਿਪਲ ਨਵੀਤਾ ਸ਼ਰਮਾ ਨੇ ਇਸ ਪਹਲ ਦੀ ਸਰਾਹਣਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਵਿੱਚ ਦੰਦਾਂ ਦੀ ਸਿਹਤ ਨੂੰ ਲੈ ਕੇ ਜਾਗਰੂਕਤਾ ਵਧਾਉਂਦੇ ਹਨ। ਉੱਥੇ ਹੀ, ਜੇਨੇਸਿਸ ਡੈਂਟਲ ਕਾਲਜ ਦੇ ਪ੍ਰੋਫੈਸਰ ਲਲਿਤ ਮੋਹਨ ਗੋਯਲ ਨੇ ਦੱਸਿਆ ਕਿ ਕਾਲਜ ਦਾ ਮਕਸਦ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬੱਚਿਆਂ ਨੂੰ ਵਧੀਆ ਡੈਂਟਲ ਕੇਅਰ ਮੁਹੱਈਆ ਕਰਵਾਉਣਾ ਹੈ।ਕਾਰਜਕ੍ਰਮ ਦੀ ਸਫਲਤਾ ਵਿੱਚ ਸਕੂਲ ਸਟਾਫ ਸ਼ਵੇਤਾ ਅਰੋੜਾ, ਵਿਨੈ ਸਿੰਘਲ, ਵਿਸ਼ਾਲ ਸਿੰਘਲ, ਵਿਜੇ ਗੁਪਤਾ, ਬ੍ਰਿਜਮੋਹਨ, ਢੀੰਗਰਾ ਅਤੇ ਕਾਲਜ ਦੇ ਪੀ.ਆਰ.ਓ. ਰਣਜੀਤ ਸਿੰਘ ਤੇ ਮੰਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।