ਤੁਹਾਨੂੰ ਦੱਸ ਦੇਈਏ, ‘ਸਤ੍ਰੀ 2’ ਨੂੰ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਮੈਡੌਕ ਫਿਲਮਸ ਅਤੇ ਜੀਓ ਸਟੂਡੀਓ ਦੇ ਬੈਨਰ ਹੇਠ ਦਿਨੇਸ਼ ਵਿਜਾਨ ਦੁਆਰਾ ਨਿਰਮਿਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਚ ਵਰੁਣ ਧਵਨ ਕੈਮਿਓ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਤਮੰਨਾ ਭਾਟੀਆ ਵੀ ਸਪੈਸ਼ਲ ਅਪੀਅਰੈਂਸ ‘ਚ ਨਜ਼ਰ ਆਵੇਗੀ।ਜ਼ਿਕਰਯੋਗ ਹੈ ਕਿ ‘ਸਤ੍ਰੀ 2’ ਦੀ ਰਿਲੀਜ਼ ਡੇਟ ਪਹਿਲਾਂ 30 ਅਗਸਤ ਰੱਖੀ ਗਈ ਸੀ ਪਰ ਹੁਣ ਇਹ 15 ਅਗਸਤ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਬਾਕਸ ਆਫਿਸ ‘ਤੇ ਇਸ ਦਾ ਸਾਹਮਣਾ ਅਕਸ਼ੈ ਕੁਮਾਰ ਦੀ ਫਿਲਮ ‘ਖੇਲ ਖੇਲ ਮੇਂ’ ਨਾਲ ਹੋਵੇਗਾ। ਇਸ ਤੋਂ ਇਲਾਵਾ ਜਾਨ ਅਬ੍ਰਾਹਮ ਦੀ ਫਿਲਮ ‘ਵੇਦਾ’ ਵੀ 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
