ਜਲੰਧਰ(ਸੁੱਖਵੰਤ ਸਿੰਘ)- ਸ਼ਹਿਰ ਵਿਚ ਅੱਜ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਰਾਤ 8 ਵਜੇ ਤੱਕ ਖੁੱਲ੍ਹ ਸਕਦੇ ਹਨ। ਜਲੰਧਰ ਦੇ ਡੀ.ਸੀ ਘਨਸ਼ਿਆਮ ਥੋਰੀ ਨੇ ਸ਼ਨੀਵਾਰ ਸਵੇਰੇ ਇਸ ਸਬੰਧੀ ਆਦੇਸ਼ ਜ਼ਾਰੀ ਕੀਤੇ ਹਨ। ਆਦੇਸ਼ਾਂ ਮੁਤਾਬਕ ਹਰੇਕ ਦੁਕਾਨ ਸ਼ਨੀਵਾਰ ਨੂੰ ਰਾਤ ਅੱਠ ਵਜੇ ਤੱਕ ਖੁੱਲ੍ਹ ਸਕਦੀ ਹੈ, ਜਦੋਂਕਿ ਐਤਵਾਰ ਨੂੰ ਲਾਕਡਾਊਨ ਰਹੇਗਾ। ਹਾਲਾਂਕਿ ਪੰਜਾਬ ਸਰਕਾਰ ਦੇ ਆਦੇਸ਼ ਸ਼ਨੀਵਾਰ ਸ਼ਾਮ ਪੰਜ ਵਜੇ ਤੱਕ ਹੀ ਦੁਕਾਨਾਂ ਖੋਲ੍ਹਣ ਦੇ ਹਨ। ਉਥੇ ਹੀ ਜਲੰਧਰ ਵਿੱਚ ਹੋਟਲ- ਰੈਸਟੋਰੈਂਟ ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 9 ਵਜੇ ਤੱਕ ਖੁਲ੍ਹ ਸਕਦੇ ਹਨ ।