ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਗੋ ਫਸਟ ਏਅਰ ਲਾਇਨ ਵੱਲੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਉਦਘਾਟਨ ਅੱਜ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਕੀਤਾ ਗਿਆ।

    ਫਿਲਹਾਲ ਇਹ ਏਅਰਵੇਜ਼ ਅੰਮ੍ਰਿਤਸਰ ਨੂੰ ਤਿੰਨ ਸ਼ਹਿਰਾਂ ਸ੍ਰੀਨਗਰ, ਨਵੀਂ ਦਿੱਲੀ ਤੇ ਮੁੰਬਈ ਨਾਲ ਜੋੜੇਗੀ। ਇਸ ਸਬੰਧੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੇ ਨਾਲ ਹੀ ਗੋ ਫਸਟ ਏਅਰਵੇਜ਼ ਨੇ ਇਨ੍ਹਾਂ ਤਿੰਨਾਂ ਸ਼ਹਿਰਾਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਅਰਵੇਜ਼ 11 ਨਵੰਬਰ ਤੋਂ ਆਪਣੀਆਂ ਪਹਿਲੀ 6 ਉਡਾਣਾਂ ਸ਼ੁਰੂਆਤ ਕਰ ਚੁਕੀ ਹੈ। ਇਨ੍ਹਾਂ ਵਿੱਚੋਂ 1 ਉਡਾਣ ਸ੍ਰੀਨਗਰ ਲਈ, 2 ਮੁੰਬਈ ਲਈ ਅਤੇ 3 ਦਿੱਲੀ ਲਈ ਰੋਜ਼ਾਨਾ ਰਵਾਨਾ ਹੋਣਗੀਆਂ।