ਮੁੰਬਈ- ਸੋਨਾ ਅਤੇ ਚਾਂਦੀ ਖਰੀਦਣ ਵਾਲੇ ਲੋਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਕਮਜ਼ੋਰ ਆਲਮੀ ਸੰਕੇਤਾਂ ਦੇ ਵਿਚਕਾਰ ਅੱਜ ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

    ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਸੋਨਾ 0.16 ਫੀਸਦੀ ਡਿੱਗ ਕੇ 47926 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਇਸ ਦੇ ਨਾਲ ਹੀ ਚਾਂਦੀ 0.3 ਫੀਸਦੀ ਡਿੱਗ ਕੇ 67865 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਇਸ ਦੇ ਨਾਲ ਹੀ ਪਿਛਲੇ ਸੈਸ਼ਨ ‘ਚ ਸੋਨਾ ਲਗਭਗ 400 ਰੁਪਏ ਜਾਂ 0.75 ਫੀਸਦੀ ਡਿੱਗਿਆ ਸੀ

    ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੀ 0.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਆਲਮੀ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

    ਪਿਛਲੇ ਦੋ ਹਫਤਿਆਂ ‘ਚ ਰਿਕਾਰਡ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨਾ 0.2 ਫੀਸਦੀ ਘੱਟ ਗਿਆ ਹੈ। ਇਸ ਗਿਰਾਵਟ ਤੋਂ ਬਾਅਦ ਸੋਨੇ ਦੀ ਕੀਮਤ 1809.21 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।

    ਹੋਰ ਕੀਮਤੀ ਧਾਤਾਂ ‘ਚ ਚਾਂਦੀ 0.4 ਫੀਸਦੀ ਡਿੱਗ ਕੇ 25.37 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਜਦੋਂ ਕਿ ਪਲੈਟੀਨਮ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਪਲੈਟੀਨਮ 0.6 ਫੀਸਦੀ ਵਧ ਕੇ 1,054.72 ਡਾਲਰ ‘ਤੇ ਪਹੁੰਚ ਗਿਆ।

    ਨਵੀਂ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 47,140 ਰੁਪਏ ਅਤੇ ਚਾਂਦੀ ਦੇ ਰੇਟ 67,900 ਰੁਪਏ ਤੱਕ ਪਹੁੰਚ ਗਏ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ 22 ਕੈਰਟ ਸੋਨੇ ਦੀ ਕੀਮਤ 47,380 ਰੁਪਏ ਅਤੇ ਚਾਂਦੀ ਦੀ

    ਕੀਮਤ 67,900 ਰੁਪਏ ਪ੍ਰਤੀ ਕਿਲੋ ਹੈ। ਚੇਨਈ ‘ਚ 22 ਕੈਰੇਟ ਸੋਨੇ ਦੀ ਕੀਮਤ 45,470 ਰੁਪਏ ਅਤੇ ਚਾਂਦੀ 73,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।

    ਕੋਲਕਾਤਾ ਵਿੱਚ 22 ਕੈਰੇਟ ਸੋਨੇ ਦੀ ਕੀਮਤ 47,550 ਰੁਪਏ ਅਤੇ ਚਾਂਦੀ ਦਾ ਰੇਟ 67,900 ਰੁਪਏ ਪ੍ਰਤੀ ਕਿਲੋ ਹੈ।