ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਬਜ਼ੁਰਗਾਂ, ਦਿਵਿਆਂਗਾਂ ਤੇ ਵਿਧਵਾਵਾਂ ਦੀ ਪੈਨਸ਼ਨ ਦੁੱਗਣੀ ਕਰ ਦਿੱਤੀ ਗਈ ਹੈ। ਇੱਕ ਵੱਡਾ ਵਾਅਦਾ ਪੂਰਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜਿਕ ਸੁਰੱਖਿਆ ਪੈਨਸ਼ਨ 1500 ਰੁਪਏ ਪ੍ਤੀ ਮਹੀਨਾ ਕਰ ਦਿੱਤੀ ਹੈ। ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ. ਸਾਹਿਬ ਵਲੋਂ ਪਿੰਡ ਹਰਬੰਸਪੁਰ ਵਿਚ 314 ਚੈੱਕ ਵੰਡ ਕੇ ਇਸ ਦੀ ਸ਼ੁਰੂਆਤ ਕੀਤੀ ਗਈ।

    ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਪੈਨਸ਼ਨ 750 ਰੁਪਏ ਪ੍ਤੀ ਮਹੀਨਾ ਦਿੱਤੀ ਜਾਂਦੀ ਸੀ, ਜੋ ਹੁਣ ਵਧਾ ਕੇ 1500 ਰੁਪਏ ਪ੍ਤੀ ਮਹੀਨਾ ਕਰ ਦਿੱਤੀ ਗਈ ਹੈ।
    ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ, ਉਨ੍ਹਾਂ ਨੇ ਲੋੜਵੰਦ ਲੋਕਾ ਨੂੰ ਪੈਨਸ਼ਨ ਵਿੱਚ ਵਾਧਾ ਕਰਕੇ ਸਹਾਇਤਾ ਕੀਤੀ ਹੈ ਉਨ੍ਹਾਂ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ ।

    ਇਸੇ ਲੜੀ ਤਹਿਤ ਪਿੰਡ ਨੰਗਲ ਮੱਝਾਂ ਵਿਖੇ ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ. ਸਾਹਿਬ ਜੀ ਦੇ ਸਪੁੱਤਰ ਕਮਲ ਧਾਲੀਵਾਲ ਜੀ ਨੇ ਵੀ 226 ਚੈਕ ਵੰਡੇ ਕਮਲ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਉੱਪਰਾਲਾ ਸ਼ਲਾਘਾਯੋਗ ਹੈ।

    ਪਿੰਡ ਵਾਸੀਆਂ ਨੇ ਵੀ ਸ: ਬਲਵਿੰਦਰ ਸਿੰਘ ਧਾਲੀਵਾਲ ਸਾਹਿਬ ਅਤੇ ਉਨ੍ਹਾਂ ਦੇ ਸਪੁੱਤਰ ਕਮਲ ਧਾਲੀਵਾਲ ਜੀ ਦਾ ਧੰਨਵਾਦ ਕੀਤਾ।ਇਸ ਮੌਕੇ ਉਹਨਾਂ ਨਾਲ ਸੀ. ਡੀ. ਪੀ. ਓ. ਸੁਸ਼ੀਲ ਲਤਾ, ਗੁਰਦਿਆਲ ਸਿੰਘ ਚੇਅਰਮੈਨ, ਬਲਜੀਤ ਸਿੰਘ ਭੁੱਲਾ ਰਾਈ, ਕਾਲਾ ਨਾਨਕ ਨਗਰੀ, ਰੇਸ਼ਮ ਕੌਰ ਬਲਾਕ ਸੰਮਤੀ ਚੇਅਰਮੈਨ, ਸੀਮਾ ਰਾਣੀ ਬਲਾਕ ਸੰਮਤੀ ਮੈਬਰ, ਨੀਸ਼ਾ ਰਾਣੀ ਮੈਂਬਰ ਜਿਲ੍ਹਾ ਪ੍ਰੀਸ਼ਦ, ਜਸਵਿੰਦਰ ਸਰਪੰਚ ਸਪਰੋੜ, ਐਡਵੋਕੇਟ ਜਰਨੈਲ ਸਿੰਘ ਨੰਗਲ‌ ਮੱਝਾ, ਸਰਪੰਚ ਚਮਨ ਲਾਲ, ਰੇਸ਼ਮ ਪੰਚ, ਜੀਤਾ ਨੰਗਲ ਮੱਝਾਂ, ਲਾਡੀ ਨੰਗਲ ਮੱਝਾਂ, ਕਾਲਾ ਸਰਪੰਚ ਮਹੇੜੂ ਜਸਵਿੰਦਰ ਸਰਪੰਚ ਸਪਰੋੜ ਆਦਿ ਹਾਜ਼ਰ ਸਨ।