ਜਲੰਧਰ (ਨਵੀਨ ਪੁਰੀ)- ਸਰਕਾਰੀ ਮਿਡਲ ਸਕੂਲ ਅਵਤਾਰ ਨਗਰ ਵਿੱਖੇ ਅੱਜ ਗਣਿਤ ਮੇਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗਣਿਤ ਸੰਬੰਧਿਤ ਵੱਖ -ਵੱਖ ਮਾਡਲ ਬਣਾ ਕੇ ਪੇਸ਼ ਕੀਤੇ। ਇਸ ਮੇਲੇ ਵਿਚ ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਮੈਂਬਰਾ ਨੇਂ ਸ਼ਿਰਕਤ ਕੀਤੀ। ਇਸ ਮੇਲੇ ’ਚ ਮੁੱਖ ਮਹਿਮਾਨ ਵਜੋਂ ਦਰਸ਼ਨ ਚਾਵਲਾ,ਜੋਗਿੰਦਰਪਾਲ ਸਿੰਘ,ਸੰਜੀਵਨ ਸਿੰਘ ਡਡਵਾਲ,ਹਰਪ੍ਰਤਾਪ ਸਿੰਘ,ਰਹੀਮ ਅਹਿਮਦ,ਹਾਜ਼ਰ ਸਨ। ਉਨ੍ਹਾਂ ਨੇਂ ਸਕੂਲ ਦੀ ਸਕਿੱਟ ਟੀਮ ਨੂੰ ਤਹਿਸੀਲ ਜਲੰਧਰ ਵਿੱਚੋ ਤੀਜਾ ਸਥਾਨ ਪ੍ਰਾਪਤ ਕਰਨ ਲਈ ਇਨਾਮ ਵੰਡੇ। ਇਸ ਮੌਕੇ ਸਕੂਲ ਮੁਖੀ ਸੁਮੀਤ ਗੁਪਤਾ,ਰਵਿੰਦਰ ਕੌਰ,ਰਿੰਪੀ ਬਾਲਾ ਨੇਂ ਆਏ ਹੋਇਆ ਮਹਿਮਾਨਾਂ ਦਾ ਸੁਆਗਤ ਕੀਤਾ।