ਗੁਰਮੀਤ ਸਿੰਘ ਜਲੰਧਰ
ਥਾਣਾ ਭਾਰਗੋ ਕੈਂਪ ਦੇ ਏਰੀਏ ਚ ਪੈਂਦੇ ਨਿਊ ਗ੍ਰੀਨ  ਐਵੇਨਿਊ ਖਾਲੀ ਪਲਾਟ ਦੇ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਤੇ ਸਨਸਨੀ ਫੈਲ ਗਈ ! ਮੁਹਲੇ ਚ ਰਹਿਣ ਵਾਲੀ ਮਨਪ੍ਰੀਤ ਕੋਰ ਨੇ ਦਸਿਆ ਕਿ ਕਾਫੀ ਬਦਬੂ ਆਉਣ ਕਾਰਨ ਖਾਲੀ ਪਲਾਟ ਵਿਚ ਦੇਖਿਆ ਤਾਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਸੀ ! ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ ਗਈ ! ਇਸ ਮੌਕੇ ਭਾਰਗੋ ਥਾਣਾ ਦੇ ਐੱਸ ਐੱਚ ਓ ਭਗਵੰਤ ਸਿੰਘ ਭੁੱਲਰ ਪਹੁੰਚੇ ! ਉਨ੍ਹਾਂ ਦੱਸਿਆ ਕਿ ਲੱਗਦਾ ਹੈ ਵਿਅਕਤੀ ਦੀ ਲਾਸ਼ ਪਈ ਨੂੰ ਤਕਰੀਬਨ ਦਸ ਦਿਨ ਹੋ ਗਏ ਕਿਉਂਕਿ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਹੈ ! ਪੁਲਿਸ ਨੇ ਦੱਸਿਆ ਕਿ 72 ਘੰਟੇ ਦੇ ਲਈ ਲਾਸ਼ ਸਿਵਲ ਹਸਪਤਾਲ ਵਿੱਚ ਰੱਖੀ ਜਾਵੇਗੀ ਤਾਂ ਕਿ ਉਸ ਦੀ ਪਹਿਚਾਣ ਕੀਤੀ ਜਾ ਸਕੇ !