ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) : “ਉੱਠੋ ਜੀ ਥੋਡੀ ਜਾਨ, ਗੁੱਡ ਮੌਰਨਿੰਗ ਕਹਿੰਦੀ ਏ, ਸ਼ਿਵ ਦੀ ਕਿਤਾਬ, ਮਾੜਾ ਰੋਗ ਗ਼ਰੀਬੀ ਆਦਿ ਗੀਤਾਂ ਦੇ ਰਚੇਤਾ ਅਤੇ ਪ੍ਰਸਿੱਧ ਗਾਇਕ ਗੁਰਵਿੰਦਰ ਬਰਾੜ ਉਚੇਚੇ ਤੌਰ ‘ਤੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਪੁੱਜੇ।
ਪੱਤਰਕਾਰਾਂ ਨਾਲ ਕੀਤੀ ਮਿਲਣੀ ਦੌਰਾਨ ਓਹਨਾ ਨੇ ਜਿਥੇ ਆਪਣੇ ਪ੍ਰਸਿੱਧ ਗੀਤ ਸੁਣਾਏ ਓਥੇ ਪੁਰਾਣੇ ਕਿੱਸਿਆਂ ਵੀ ਛੇੜੇ। ਓਹਨਾ ਕਿਹਾ ਕਿ ਅੱਜ ਰਿਸ਼ਤਿਆਂ ਨੂੰ ਸਾਂਭਣ ਦਾ ਵੇਲਾ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।
ਗੁਰਵਿੰਦਰ ਨੇ ਕਿਹਾ ਕਿ ਹੁਣ ਜਦੋਂ ਅਸੀਂ ਸਿਰਫ ਇਕ ਬੱਚੇ ਤੱਕ ਹੀ ਸੀਮਤ ਰਹਿ ਗਏ ਹਾਂ ਤਾਂ ਚਾਚੇ ਤਾਏ, ਮਾਸੀਆਂ, ਭੂਆ ਵਰਗੇ ਰਿਸ਼ਤੇ ਖ਼ਤਮ ਹੋ ਜਾਣ ਦਾ ਖਦਸ਼ਾ ਹੈ।
ਗੁਰਵਿੰਦਰ ਬਰਾੜ ਨੇ ਕਿਹਾ ਕਿ ਅਜੋਕੀ ਗਾਇਕੀ ਬਹੁਤ ਤੇਜ਼ ਹੋ ਗਈ ਹੈ, ਹੁਣ ਗੀਤਾਂ ਦੀ ਉਮਰ ਬਹੁਤੀ ਨਹੀ ਰਹੀ। “ਆਇਆ ਰਾਮ ਗਿਆ ਰਾਮ” ਵਾਲੀ ਕਹਾਵਤ ਸਿੱਧ ਹੋ ਰਹੀ ਹੈ ਪਰ ਚੰਗੇ ਤੇ ਮਿਆਰੀ ਗੀਤ ਅੱਜ ਵੀ ਆਪਣੀ ਪਹਿਚਾਣ ਬਣਾ ਰਹੇ ਹਨ। ਗੁਰਵਿੰਦਰ ਨੇ ਆਪਣੇ ਆਉਣ ਵਾਲੇ ਗੀਤਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਓਹਨਾ ਦੇ ਅਉਣ ਵਾਲੇ ਗੀਤ ਵੀ ਪਰਿਵਾਰਿਕ ਅਤੇ ਮਿਆਰੀ ਹੀ ਹੋਣਗੇ। ਕੁਝ ਗੀਤਾਂ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਕੁਝ ਨਵੇਂ ਗੀਤ ਬਣਾ ਰਿਹਾ ਹਾਂ।
ਇਸ ਮੌਕੇ ਤੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੇ ਸਮੂਹ ਪੱਤਰਕਾਰ ਹਾਜ਼ਰ ਸਨ।