
Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁੜ ਵਸੇਬਾ ਕੈਂਪ ਲਗਾ ਕੇ ਬੈਠੀ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਫਿਰ ਐੱਨ ਆਰ ਆਈ ਭਰਾਵਾਂ ਦੀ ਸਹਾਇਤਾ ਨਾਲ ਲੋੜਵੰਦਾਂ ਨੂੰ ਧੰਨ ਰਾਸ਼ੀ ਵੰਡੀ ਹੈ। ਜਾਣਕਾਰੀ ਦਿੰਦਿਆ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਇੰਦਰਜੀਤ ਨਿੱਕੂ, ਗਾਮਾ ਸਿੱਧੂ ਜਗਦੀਪ ਵੜਿੰਗ ਪੀ ਕੇ ਤਰਲੋਚਨ ਮੁਸਾਫ਼ਿਰ ਕੰਵਲਜੀਤ ਕੌਰ ਰਿਸ਼ੀ ਰਾਹੀ ਗੁਰਪ੍ਰੀਤ ਭੰਬਾ ਲੰਡਾ, ਅਮਰੀਕ ਸੰਧੂ ਆਦਿ ਨੇ ਸਾਂਝੇ ਰੂਪ ਵਿਚ ਕਿਹਾ ਕਿ ਓਹਨਾ ਭਰਾਵਾਂ ਅਤੇ ਸੰਸਥਾਵਾਂ ਦਾ ਧੰਨਵਾਦ ਜੇਹੜੇ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪੀੜ੍ਹਤਾਂ ਦੇ ਮੁੜ੍ਹ ਵਸੇਬੇ ਲਈ ਆਣ ਖੜੇ ਹਨ। ਓਹਨਾ ਕਿਹਾ ਕਿ ਅੱਜ ਫਿਰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਨਿਰਮਲ ਸਿੰਘ ਬੱਬੂ ਬਰਾੜ, ਸੁਖਜੀਤ ਸਿੰਘ, ਗੁਰਭੇਜ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਵਿਰਕ, ਸਵਰਨਜੀਤ ਸਿੰਘ ਸ਼ਵੀ, ਵਰਿੰਦਰ ਸਿੰਘ ਵਿਰਕ, ਮਨਿੰਦਰ ਸਿੰਘ ਸੇਖੋਂ, ਬਾਬਾ ਮਨਜੀਤ ਸਿੰਘ, ਮਨਿੰਦਰ ਸਿੰਘ ਗੋਰਾ ਅਤੇ ਓਹਨਾ ਦੇ ਸਾਥੀਆਂ ਵੱਲੋਂ ਹੰਭਲਾ ਫਾਊਂਡੇਸ਼ਨ ਨੂੰ ਭੇਜੇ ਗਏ ਰੁਪਈਆਂ ਵਿਚੋਂ ਪਿੰਡ ਝੁੱਗੇ ਸ਼ਿਨਿਆਂ ਵਾਲੇ ਦੇ ਗੁਰੂਦੁਆਰਾ ਸਾਹਿਬ ਦੀ ਪਾਣੀਆਂ ਵਿਚ ਡਿੱਗੀ ਦੀਵਾਰ ਵਾਸਤੇ 20 ਹਜ਼ਾਰ ਰੁਪਏ, ਪਿੰਡ ਗੱਟੀ ਰਾਜੋ ਕੇ ਗਰੀਬ ਪਰਿਵਾਰ ਦੇ ਜਸਵੰਤ ਸਿੰਘ ਬੇਟੇ ਰੋਹਿਤ ਦੇ ਇਲਾਜ਼ ਵਾਸਤੇ 20 ਹਜ਼ਾਰ ਰੁਪਏ ਅਤੇ ਪਿੰਡ ਚੂਹੜੀ ਵਾਲਾ ਕੋਲ ਟੁੱਟੇ ਬੰਨ੍ਹ ਨੂੰ ਬੰਨ੍ਹਣ ਵਾਸਤੇ ਵੀ 20 ਹਜ਼ਾਰ ਦੀ ਸੇਵਾ ਪਾਈ ਗਈ।ਹੰਭਲਾ ਫਾਉਂਡੇਸ਼ਨ ਦੇ ਪ੍ਰਬੰਧਕਾਂ ਵੱਲੋਂ ਸਮੂਹ ਐੱਨ ਆਰ ਆਈ ਭਰਾਵਾਂ ਅਤੇ ਸੰਸਥਾਵਾਂ ਦਾ ਇਸ ਉਪਰਾਲੇ ਵਾਸਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਜੀਵਨਜੀਤ ਸਿੰਘ ਟੋਨੀ, ਅਸ਼ੋਕ ਕੁਮਾਰ, ਫ਼ੈਜ਼ਾਨ ਅਲੀ, ਪਰਮਿੰਦਰ ਸਿੰਘ, ਪਰਮਜੀਤ ਪੰਮਾ, ਰਾਣਾ ਵੜਵਾਲ, ਲਵਿਸ਼, ਬੱਬੂ, ਸੋਨਾ ਸਿੰਘ ਆਦਿ ਹਾਜ਼ਰ ਸਨ।Related