ਕਾਠਗੜ੍ਹ,(ਜਤਿੰਦਰ ਪਾਲ ਸਿੰਘ ਕਲੇਰ)-ਉੱਤਰ ਪ੍ਰਦੇਸ਼ ਦੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਵਾਪਸ ਕਾਠਗਡ਼੍ਹ ਵਿਖੇ ਪਰਤਣ ਤੇ ਕਾਂਵੜ ਮੰਡਲੀ ਦਾ ਕਾਠਗੜ੍ਹ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬੀਤੀ 17 ਜੁਲਾਈ ਨੂੰ ਕਾਠਗਡ਼੍ਹ ਸ਼ਿਵ ਕਾਂਵੜ ਮੰਡਲੀ ਜੀਵਨਪਾਲ ਕਪਿਲਾ ਦੀ ਅਗਵਾਈ ਵਿੱਚ ਹਰ ਕੀ ਪੌੜੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈਣ ਲਈ ਗਈ ਸੀ ਅਤੇ ਇਸ ਮੰਡਲੀ ‘ਚ ਸ਼ਿਵ ਭਗਤ ਕਾਂਗੜਾ ਵਿੱਚ ਗੰਗਾ ਜਲ ਭਰ ਕੇ ਅਠਾਰਾਂ ਜੁਲਾਈ ਨੂੰ ਵਾਪਸ ਚੱਲ ਪਏ ਸਨ ਜੋ ਪੈਦਲ ਚਲਦੇ ਤੇ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਬੀਤੀ ਸ਼ਾਮ ਵਾਪਸ ਕਾਠਗਡ਼੍ਹ ਵਿਖੇ ਪਹੁੰਚ ਗਏ। ਕਾਂਵੜ ਮੰਡਲੀ ਦੇ ਵਾਪਸ ਪਹੁੰਚਣ ਤੇ ਕਾਠਗਡ਼੍ਹ ਨਿਵਾਸੀਆਂ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਸਰਪੰਚ ਗੁਰਨਾਮ ਸਿੰਘ ਚਾਹਲ,ਸਾਬਕਾ ਸਰਪੰਚ ਜੋਗਿੰਦਰਪਾਲ ਦੱਤ, ਸਾਬਕਾ ਸਰਪੰਚ ਸੁਭਾਸ਼ ਆਨੰਦ, ਰਿਟਾ. ਬੈਂਕ ਮੁਲਾਜ਼ਮ ਰਾਮ ਕੁਮਾਰ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਆਰ. ਕੇ ਸਵੀਟਸ, ਕਮਲ ਆਨੰਦ, ਪਾਲਾ ਕਪਿਲਾ, ਪੰ. ਸੁਭਾਸ਼ ਸ਼ਰਮਾ, ਸੇਵਾਮੁਕਤ ਮਾ. ਚਮਨ ਲਾਲ, ਮਾ. ਜੋਗਿੰਦਰਪਾਲ, ਗੁਲਸ਼ਨ ਜੋਸ਼ੀ, ਲਾਡੀ ਸ਼ਰਮਾ, ਸੇਵਾਦਾਰ ਵਿਸ਼ਨੂੰ ਭੰਡਾਰੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕਾਂਵੜ ਮੰਡਲੀ ਵਲੋਂ ਪਵਿੱਤਰ ਜਲ ਸ਼ਿਵ ਲਿੰਗ ‘ਤੇ ਅਰਪਿਤ ਕਰਕੇ ਭੰਡਾਰੇ ਦਾ ਆਯੋਜਨ ਵੀ ਕਰਵਾਇਆ ਗਿਆ।