ਨਵੀਂ ਦਿੱਲੀ— ਅੱਜ ਦੇ ਸਮੇਂ ‘ਚ ਸਿਰਫ ਵੱਡੇ ਹੀ ਨਹੀਂ ਸਗੋਂ ਛੋਟੇ-ਛੋਟੇ ਬੱਚੇ ਵੀ ਪੇਟ ‘ਚ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਗਲਤ ਖਾਣ ਪੀਣ ਦੀ ਵਜ੍ਹਾ ਨਾਲ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਲੰਬੇ ਸਮੇਂ ਲਈ ਦਿੱਕਤ ਪੈਦਾ ਹੋ ਸਕਦੀ ਹੈ। ਗੈਸ ਦਾ ਇਲਾਜ ਘਰ ‘ਚ ਮੌਜੂਦ ਕੁਝ ਚੀਜ਼ਾਂ ਦੀ ਵਰਤੋਂ ਨਾਲ ਵੀ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ…


    1. ਦਾਲਚੀਨੀ
    ਦਾਲਚੀਨੀ ਗੈਸ ਦੀ ਸਮੱਸਿਆ ਦੂਰ ਕਰਨ ‘ਚ ਮਦਦ ਕਰਦੀ ਹੈ। ਇਸ ਲਈ ਇਕ ਚੱਮਚ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।

    2. ਅਦਰਕ
    ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਵਰਤੋਂ ਕਰੋ। ਇਸ ਲਈ ਅਦਰਕ, ਸੌਂਫ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ ‘ਚ ਲਓ ਅਤੇ ਪਾਣੀ ‘ਚ ਚੰਗੀ ਤਰ੍ਹਾਂ ਨਾਲ ਘੋਲ ਲਓ। ਨਾਲ ਹੀ ਇਸ ‘ਚ ਚੁਟਕੀ ਇਕ ਹਿੰਗ ਵੀ ਪਾਓ। ਦਿਨ ‘ਚ ਦੋ ਵਾਰ ਇਸ ਪਾਣੀ ਨਾਲ ਤੁਹਾਨੂੰ ਆਰਾਮ ਮਿਲੇਗਾ।

    3. ਲਸਣ
    ਲਸਣ ‘ਚ ਮੌਜੂਦ ਤੱਤ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਪਾਣੀ ‘ਚ ਲਸਣ ਦੀਆਂ ਕੁਝ ਕਲੀਆਂ ਉਬਾਲੋ ਅਤੇ ਫਿਰ ਇਸ ‘ਚ ਕਾਲੀ ਮਿਰਚ ਪਾਊਡਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਹੀ ਅਸਰ ਦੇਖਣ ਲਈ ਦਿਨ ‘ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।