ਸਟ੍ਰਾਬੇਰੀ ਖਾਣ ਨਾਲ ਦੂਰ ਹੁੰਦੀਆਂ ਹਨ ਸਰੀਰ ਦੀਆਂ ਇਹ ਬੀਮਾਰੀਆਂ

ਜਲੰਧਰ- ਸਟ੍ਰਾਬੇਰੀ ਇਕ ਅਜਿਹਾ ਫਲ ਹੈ ਜੋ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਪ੍ਰੋਟੀਨ, ਕੈਲੋਰੀ,ਫਾਈਬਰ, ਆਇਓਡੀਨ, ਫੋਲੇਟ, ਓਮੇਗਾ 3, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦੀ ਹੈ। ਇਸ ਫਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਿਟੀਜ਼, ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਦੇ ਨਾਲ-ਨਾਲ ਕਈ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਨ ‘ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ 1 ਸਟ੍ਰਾਬੇਰੀ ਦੀ ਵਰਤੋਂ ਜ਼ਰੂਰ ਕਰੋ, ਜਿਸ ਨਾਲ ਤੁਹਾਡੇ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਸਕਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸਟ੍ਰਾਬੇਰੀ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।

    1.ਇਸ ‘ਚ ਮੌਜੂਦ ਫਲੇਵੋਨਾਈਡਸ ਅਤੇ ਐਂਟੀਆਕਸੀਡੈਂਟਸ ਸਰੀਰ ਦਾ ਬੈਡ ਕੋਲੈਸਟਰੋਲ ਤੋਂ ਬਚਾਅ ਕਰਦਾ ਹੈ। ਜਿਸ ਨਾਲ ਧਮਨੀਆਂ ਬਲਾਕ ਹੋਣ ਤੋਂ ਬਚ ਜਾਂਦੀਆਂ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
    2.ਇਸ ਦੀ ਵਰਤੋਂ ਤੁਹਾਡੇ ਮੂਡ ਨੂੰ ਸਹੀ ਬਣਾਈ ਰੱਖਦਾ ਹੈ। ਇਸ ਨਾਲ ਤੁਹਾਨੂੰ ਸਾਕਾਰਾਤਮਕ ਊਰਜਾ ਮਿਲਦੀ ਹੈ ਅਤੇ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਦਿਮਾਗ ਨੂੰ ਠੰਡਾ ਅਤੇ ਫ੍ਰੈਸ਼ ਰਹਿਣ ਨਾਲ ਤੁਸੀਂ ਡਿਪ੍ਰੈਸ਼ਨ ਅਤੇ ਤਣਾਅ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ।


    3.ਸਟ੍ਰਾਬੇਰੀ ‘ਚ ਮੌਜੂਦ ਐਂਟੀਆਕਸੀਡੈਂਟ, ਫਲੇਵੋਨਾਈਡ ਅਤੇ ਵਿਟਾਮਿਨ ਸੀ ਸਰੀਰ ‘ਚ ਕੈਂਸਰ ਸੈਲਸ ਨੂੰ ਖਤਮ ਕਰਨ ‘ਚ ਮਦਦ ਕਰਦੇ ਹਨ।
    4.ਵਿਟਾਮਿਨ ਬੀ ਅਤੇ ਸੀ ਦੇ ਗੁਣਾਂ ਨਾਲ ਭਰਪੂਰ ਸਟ੍ਰਾਬੇਰੀ ਦੀ ਵਰਤੋਂ ਇੰਮਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦਾ ਹੈ ਅਤੇ ਇਸ ਦੇ ਨਾਲ ਦਿਨਭਰ ਤੁਹਾਡੇ ਸਰੀਰ ‘ਚ ਐਨਰਜੀ ਵੀ ਬਣੀ ਰਹਿੰਦੀ ਹੈ।
    5. ਡਾਇਬਿਟੀਜ਼ ਦੇ ਮਰੀਜ ਬਿਨਾ ਕਿਸੇ ਟੈਂਸ਼ਨ ਦੇ ਇਸ ਨੂੰ ਖਾ ਸਕਦੇ ਹਨ। ਸਟ੍ਰਾਬੇਰੀ ਦੀ ਵਰਤੋਂ ਟਾਈਪ 2 ਡਾਇਬਿਟੀਜ਼ ਦਾ ਖਤਰਾ ਵੀ ਘੱਟ ਕਰਦੀ ਹੈ।