ਜਲੰਧਰ— ਅਕਸਰ ਸਵੇਰ ਦੇ ਨਾਸ਼ਤੇ ਤੋਂ ਬਾਅਦ ਦੁਪਹਿਰ ਨੂੰ ਭੁੱਖ ਜ਼ਿਆਦਾ ਲਗਦੀ ਹੈ। ਅਜਿਹੇ ‘ਚ ਜੇ ਕੁਝ ਚੀਜ਼ਾਂ ਖਾਣ ਦੀ ਬਜਾਏ ਕੁਝ ਹੈਲਦੀ ਸਨੈਕਸ ਖਾਦਾ ਜਾਵੇ। ਜੋ ਤੁਹਾਡੀ ਸਿਹਤ ਦੇ ਲਈ ਵੀ ਠੀਕ ਰਹੇਗਾ। ਇਨ੍ਹਾਂ ਦੀ ਵਰਤੋ ਨਾਲ ਤੁਹਾਡਾ ਭਾਰ ਵੀ ਨਹੀਂ ਵਧੇਗਾ ਅਤੇ ਭੁੱਖ ਵੀ ਨਹੀਂ ਲਗੇਗੀ। ਆਓ ਜਾਣਦੇ ਹਾਂ ਇਨ੍ਹਾਂ ਹੈਲਦੀ ਸਨੈਕਸ ਬਾਰੇ
1. ਮੱਖਣ
ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ‘ਚ ਹੈਲਦੀ ਸਨੈਕਸ ਦੇ ਰੂਪ ‘ਚ ਮੱਖਣ ਖਾਣਾ ਚੰਗਾਂ ਰਹਿੰਦਾ ਹੈ ਇਸ ‘ਚ 70 ਕੈਲੋਰੀ ਹੁੰਦੀ ਹੈ ਅਤੇ ਚਾਰ ਤਰ੍ਹਾਂ ਦੇ ਫਾਇਵਰ ਹੁੰਦੇ ਹਨ। ਭਾਰ ਘਟਾ ਰਹੇ ਹੋ ਤਾਂ ਇਹ ਸਨੈਕਸ ਸਭ ਤੋਂ ਵਧੀਆਂ ਚੋਣ ਹੈ।
2. ਭੁਣੇ ਹੋਏ ਛੋਲੇ
ਤੁਸੀਂ ਇਕ ਕਟੋਰੀ ਭੁਣੇ ਹੋਏ ਛੋਲੇ ਵੀ ਖਾ ਸਕਦੇ ਹੋ। ਕਿਉਂਕਿ ਇਸ ‘ਚ ਅੱਠ ਗ੍ਰਾਮ ਪ੍ਰੋਟੀਨ ਅਤੇ 6 ਗ੍ਰਾਮ ਫਾਇਵਰ ਹੁੰਦਾ ਹੈ।
3. ਪਿਸਤਾ
ਪਿਸਤੇ ‘ਚ 6 ਗ੍ਰਾਮ ਪ੍ਰੋਟੀਨ ਅਤੇ ਤਿੰਨ ਗ੍ਰਾਮ ਫਾਇਵਰ ਹੁੰਦਾ ਹੈ ਇਹ ਸਨੈਕ ਤੁਹਾਡੀ ਭੁੱਖ ਨੂੰ ਸ਼ਾਂਤ ਕਰਦਾ ਹੈ। ਨਾਲ ਹੀ ਭਾਰ ਘਟਾਉਣ ਦੇ ਲਈ ਵੀ ਸਭ ਤੋਂ ਸਹੀ ਸਨੈਕ ਹੈ।
4. ਅੰਡਾ
ਦਫਤਰ ‘ਚ ਜ਼ਿਆਦਾ ਹੀ ਭੁੱਖ ਲਗਣ ‘ਤੇ ਦੋ ਉਬਲੇ ਅੰਡੇ ਅਤੇ ਆਟਾ ਬਰੈੱਡ ਵੀ ਖਾ ਸਕਦੇ ਹੋ।