ਜਲੰਧਰ,(ਵਿੱਕੀ ਸੂਰੀ, ਪ੍ਰਿੰਸ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਮੀਂਹ ਪਿਆ ਹੈ। ਇਸੇ ਤਰਾਂ ਜਲੰਧਰ ਸ਼ਹਿਰ ਵਿਚ ਵੀ ਅੱਜ ਲਗਾਤਾਰ ਮੀਂਹ ਪੈਣ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਇਸ ਕਾਰਨ ਸ਼ਹਿਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਅਤੇ ਇਨ੍ਹਾਂ ਰਸਤਿਆਂ ਤੋਂ ਆਮ ਜਨਤਾ ਦਾ ਪੈਦਲ ਅਤੇ ਵਾਹਨਾਂ ਰਾਹੀਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ।

    ਜਲੰਧਰ ਦੇ ਬਸਤੀ ਸ਼ੇਖ ਨੇੜੇ ਦੁਸ਼ਹਿਰਾ ਗਰਾਉਂਡ ਕੋਲ ਮੀਂਹ ਦਾ ਪਾਣੀ ਜ਼ਿਆਦਾ ਇਕੱਠਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    ਇਸ ਤੋਂ ਇਲਾਵਾ ਜਲੰਧਰ ਦੇ ਇਕਹਿਰੀ ਪੁਲ ਤੇ ਦਮੋਰੀਆ ਪੁਲ ਹੇਠਾਂ ਵੀ ਪਾਣੀ ਇਕੱਠਾ ਹੋਣਾ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ।