ਜਦੋਂ ਕੈਟਰੀਨਾ ਵਿੱਕੀ ਕੌਸ਼ਲ ਨਾਲ ਘੁੰਮਦੀ ਆਈ ਨਜ਼ਰ ਕੈਟਰੀਨਾ ਦੇ ਪ੍ਰੇਗਨੈਂਸੀ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਵਿੱਕੀ ਨਾਲ ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਇਸ ਜੋੜੇ ਨੂੰ ਲੰਡਨ ਦੀਆਂ ਗਲੀਆਂ ‘ਚ ਘੁੰਮਦੇ ਦੇਖਿਆ ਗਿਆ। ਕੈਟਰੀਨਾ ਦੇ ਓਵਰਸਾਈਜ਼ ਕੋਟ ਨੇ ਲੋਕਾਂ ਦਾ ਧਿਆਨ ਖਿੱਚਿਆ। ਜੀ ਲੇ ਜ਼ਾਰਾ’ ‘ਚ ਨਜ਼ਰ ਆਵੇਗੀ ਕੈਟਰੀਨਾ ਕੈਫ? ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਕਰੀਬ ਢਾਈ ਸਾਲ ਹੋ ਚੁੱਕੇ ਹਨ। ਜੋੜੇ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ। ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਆਖਰੀ ਵਾਰ ਸਾਲ ਦੀ ਸ਼ੁਰੂਆਤ ‘ਚ ਰਿਲੀਜ਼ ਹੋਈ ਫਿਲਮ ‘ਮੇਰੀ ਕ੍ਰਿਸਮਸ’ ‘ਚ ਨਜ਼ਰ ਆਈ ਸੀ। ਅਭਿਨੇਤਰੀ ਅਗਲੀ ਫਿਲਮ ‘ਜੀ ਲੇ ਜ਼ਾਰਾ’ ‘ਚ ਨਜ਼ਰ ਆਵੇਗੀ, ਜਿਸ ਦਾ ਨਿਰਦੇਸ਼ਨ ਫਰਾਹ ਅਖਤਰ ਕਰ ਰਹੀ ਹੈ। ਫਿਲਮ ‘ਚ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਹਨ। ਫਿਲਮ ਦਾ ਐਲਾਨ 2021 ਵਿੱਚ ਕੀਤਾ ਗਿਆ ਸੀ।
