ਦਿਨ ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ ‘ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫ਼ੋਟੋਆਂ ਵਾਲੇ ਸਟਿੱਕਰ ਅਤੇ ਝੰਡੇ ਲਾਹੁਣ ਤੇ ਬੇਅਦਬੀਆਂ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਲਈ ਸਿੱਖ ਯੂਥ ਆਫ਼ ਪੰਜਾਬ ਅਤੇ ਦਲ ਖ਼ਾਲਸਾ ਨੇ ਗ਼ਰੀਬ ਐਕਸ਼ਨ ਲੈਂਦਿਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਬੱਸ ਸਟੈਂਡ ‘ਤੇ ਖੜ੍ਹੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਫ਼ੋਟੋਆਂ ਵਾਲੇ ਸਟਿੱਕਰ ਲਗਾ ਦਿੱਤੇ। ਇਸ ਦੇ ਨਾਲ ਨਾਲ ਹਿਮਾਚਲ ਦੇ ਪੰਜਾਬ ਦੀ ਹੱਦ ਦੇ ਵਿੱਚ ਦਾਖ਼ਲ ਹੁੰਦੀਆਂ ਪ੍ਰਾਈਵੇਟ ਕਾਰਾਂ, ਗੱਡੀਆਂ ਅਤੇ ਭਾਰ ਢੋਣ ਵਾਲੇ ਵਾਹਨਾਂ ਉੱਪਰ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਸਟਿੱਕਰ ਲਗਾ ਦਿੱਤੇ | ਇਸ ਮੌਕੇ ਆਪਣੇ ਸੰਬੋਧਨ ਵਿੱਚ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਅਮਨ ਅਰੋੜਾ ਤੇ ਹੋਰ ਵੱਖਵਾਦੀ ਲੋਕਾਂ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਅਤਿਵਾਦੀ ਦੱਸਿਆ ਜਾ ਰਿਹਾ ਹੈ। ਜਿਸ ਦਾ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਜ਼ਬਰਦਸਤ ਵਿਰੋਧ ਕਰਦਾ ਹੋਇਆ। ਅੱਜ ਤੋਂ ਇਹ ਐਕਸ਼ਨ ਸ਼ੁਰੂ ਕਰਦਾ ਹੈ ਕਿ ਹਿਮਾਚਲ ਤੋਂ ਆਉਣ ਵਾਲੀਆਂ ਹਰ ਗੱਡੀਆਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ | ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਹਿਮਾਚਲ ਦੇ ਲਗਭਗ 70% ਲੋਕ ਹੁਸ਼ਿਆਰਪੁਰ ਅਤੇ ਆਲੇ ਦੁਆਲੇ ਜ਼ਿਲ੍ਹਿਆਂ ਵਿੱਚ ਆਪਣੇ ਕਾਰੋਬਾਰ ਅਤੇ ਨੌਕਰੀਆਂ ਕਰਦੇ ਹਨ। ਜੇਕਰ ਹਿਮਾਚਲ ਵਿੱਚ ਅਜਿਹਾ ਹੀ ਮਾਹੌਲ ਚੱਲ ਦਾ ਰਿਹਾ ਤਾਂ ਇਸ ਦਾ ਅਸਰ ਪੰਜਾਬ ਵਿੱਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਉੱਪਰ ਵੀ ਪਵੇਗਾ | ਉਨ੍ਹਾਂ ਕਿਹਾ ਕਿ ਅੱਜ ਦਲ ਖ਼ਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਇਹ ਐਲਾਨ ਕਰਦਾ ਹੈ ਕਿ ਪੰਜਾਬ ਵਿੱਚ ਕੇਵਲ ਉਹੀ ਹਿਮਾਚਲ ਦੀ ਗੱਡੀ ਦਾਖ਼ਲ ਹੋਵੇਗੀ। ਜਿਸ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਸਟਿੱਕਰ ਲੱਗੇ ਹੋਣਗੇ | ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਕੇਵਲ ਹਿਮਾਚਲ ਦਾ ਮੁੱਖ ਮੰਤਰੀ, ਹਿਮਾਚਲ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਤੇ ਵੱਖਵਾਦੀ ਬਿਆਨਬਾਜ਼ੀ ਕਰਨ ਵਾਲੇ ਅਮਨ ਅਰੋੜਾ ਵਰਗੇ ਲੋਕ ਜ਼ਿੰਮੇਵਾਰ ਹੋਣਗੇ |