
Skip to content
ਜਲੰਧਰ, (ਵਿੱਕੀ ਸੂਰੀ) : ਕੋਟ ਸਾਦਿਕ ਵਿੱਚ ਕਾਰ ਪਲਟਣ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਬੇਕਾਬੂ ਕਾਰ ਦੁਕਾਨ ਦੇ ਅੰਦਰ ਵੜ ਗਈ। ਇਸ ਘਟਨਾ ਸਬੰਧੀ ਉਕਤ ਵਿਅਕਤੀ ਨੇ ਦੱਸਿਆ ਕਿ ਰਮੇਸ਼ ਨਾਂ ਦੇ ਵਿਅਕਤੀ ਦੀ ਲੇਡੀ ਗਾਰਮੈਂਟ ਦੀ ਦੁਕਾਨ ਹੈ, ਜਿੱਥੇ ਅਕਸਰ ਲੋਕ ਵੱਡੀ ਗਿਣਤੀ ‘ਚ ਸਾਮਾਨ ਖਰੀਦਣ ਆਉਂਦੇ ਹਨ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਦੁਕਾਨ ਦੇ ਅੰਦਰ ਜਾ ਵੜੀ ਅਤੇ ਫਿਰ ਪਲਟ ਗਈ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਸਮੇਂ ਦੁਕਾਨ ‘ਤੇ ਕੋਈ ਗਾਹਕ ਨਹੀਂ ਸੀ।ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਅਤੇ ਤਿੰਨੋਂ ਨਾਬਾਲਗ ਸਨ। ਕਾਰ ਚਾਲਕਾਂ ਨੇ ਦੱਸਿਆ ਕਿ ਉਹ ਕਾਗਜ਼ਾਤ ਦੇ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਬੇਕਾਬੂ ਕਾਰ ਦੁਕਾਨ ਦੇ ਅੰਦਰ ਵੜ ਜਾਣ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ। ਲੋਕਾਂ ਨੇ ਨਾਬਾਲਗਾਂ ਨੂੰ ਕਾਰ ਨਾ ਚਲਾਉਣ ਦੇਣ ਦੀ ਅਪੀਲ ਕੀਤੀ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ’ਤੇ ਪੁੱਜੇ ਥਾਣਾ ਭਾਰਗਵ ਕੈਂਪ ਦੇ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਟ ਸਾਦਿਕ ਨੇੜੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਗੱਡੀ ਦੁਕਾਨ ਦੇ ਅੰਦਰ ਵੜ ਚੁੱਕੀ ਸੀ।ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸਾ ਗੱਡੀ ਦਾ ਟਾਇਰ ਫਟਣ ਕਾਰਨ ਹੋਇਆ ਹੈ। ਲੋਕਾਂ ਮੁਤਾਬਕ ਇਕ ਬੱਚਾ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਦੋ ਬੱਚੇ ਮੌਕੇ ‘ਤੇ ਮੌਜੂਦ ਹਨ, ਜਿਨ੍ਹਾਂ ਦੋਵਾਂ ਦੇ ਨਾਂ ਹਰਮਨ ਅਤੇ ਤੁਸ਼ਾਰ ਹਨ।ਕਾਰ ਵਿੱਚ 17 ਤੋਂ 18 ਸਾਲ ਦੇ ਨੌਜਵਾਨ ਮੌਜੂਦ ਸਨ, ਜੋ ਕਿ ਥਿੰਕ ਕਲੋਨੀ ਜਾ ਰਹੇ ਸਨ ਅਤੇ ਇਕਲੇਵ ਤੋਂ ਆ ਰਹੇ ਸਨ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।Related