ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਕੋਰਟ ਮੈਰਿਜ ਕੀਤੀ ਸੀ। ਇਸ ਮੌਕੇ ‘ਤੇ ਜੋੜੇ ਦਾ ਪਰਿਵਾਰ ਮੌਜੂਦ ਸੀ। ਵਿਆਹ ਤੋਂ ਬਾਅਦ, ਜੋੜੇ ਨੇ ਇੱਕ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ, ਜਿਸ ਵਿੱਚ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਅਤੇ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ। ਰੇਖਾ, ਸਾਇਰਾ ਬਾਨੋ, ਸਲਮਾਨ ਖਾਨ, ਕਾਜੋਲ ਵਰਗੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਰਿਸੈਪਸ਼ਨ ‘ਚ ਸੋਨਾਕਸ਼ੀ ਸਿਨਹਾ ਦੇ ਕਰੀਬੀ ਦੋਸਤ ਅਤੇ ‘ਦੇਸੀ ਕਲਾਕਰ’ ਦੇ ਕੋ-ਸਟਾਰ ਹਨੀ ਸਿੰਘ ਨੇ ਸ਼ਾਮਲ ਹੋਏ। ਰਿਸੈਪਸ਼ਨ ਦੌਰਾਨ ਹਨੀ ਜ਼ਹੀਰ ਨੂੰ ਵਾਰਨਿੰਗ ਦਿੰਦੇ ਨਜ਼ਰ ਆਏ।ਹਨੀ ਸਿੰਘ ਨੇ ਆਪਣੀ ਦੋਸਤ ਸੋਨਾਕਸ਼ੀ ਦੇ ਵਿਆਹ ਦੀ ਰਿਸੈਪਸ਼ਨ ‘ਤੇ ਕਾਫੀ ਗੀਤ ਗਾਏ ਸਨ। ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਵੀ ਇਨ੍ਹਾਂ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆਏ। ਹਨੀ ਸਿੰਘ ਵੀ ਗਾਉਂਦੇ ਹੋਏ ਅਤੇ ਡਾਂਸ ਕਰਦੇ ਨਜ਼ਰ ਆਏ। ਇਸ ਦੌਰਾਨ ਹਨੀ ਸਿੰਘ ਦਾ ਜ਼ਹੀਰ ਨੂੰ ਵਾਰਨਿੰਗ ਦੇਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਹਨੀ ਸੋਨਾਕਸ਼ੀ ਲਈ ਖੁਸ਼ੀ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ।ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਨੀ ਸਿੰਘ ਇਕ ਹਾਲ ‘ਚੋਂ ਬਾਹਰ ਨਿਕਲਦੇ ਹਨ। ਪਾਪਾਰਾਜ਼ੀ ਨਾਲ ਗੱਲ ਕਰਦੇ ਹਨ ਉਨ੍ਹਾਂ ਨੂੰ ਰਾਤ 1:30 ਵਜੇ ਉੱਥੇ ਰੁਕਣ ਬਾਰੇ ਪੁੱਛਦੇ ਹਨ। ਫਿਰ ਇੱਕ ਵਿਵਾਦਗ੍ਰਸਤ ਬ੍ਰਾਂਡ ਦੇ ਕੱਪੜੇ ਪਹਿਨਣ ਤੋਂ ਇਨਕਾਰ ਕਰਦੇ ਹਨ। ਉਸ ਬ੍ਰਾਂਡ ਦੇ ਕੰਟ੍ਰੋਵਰਸੀ ਨੂੰ ਜਾਣਨ ਲਈ ਗੂਗਲ ਕਰਨ ਲਈ ਬੋਲਦੇ ਹਨ। ਇਸ ਤੋਂ ਬਾਅਦ ਪਾਪਰਾਜ਼ੀ ਉਨ੍ਹਾਂ ਤੋਂ ਦੋਸਤ ਦੇ ਵਿਆਹ ‘ਚ ਸ਼ਰਾਬ ਪੀਣ ਬਾਰੇ ਪੁੱਛਦੇ ਹਨ।

    ਹਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 1 ਸਾਲ ਤੋਂ ਸ਼ਰਾਬ ਨਹੀਂ ਪੀਤੀ ਸੀ। ਪਰ ਇੱਕ ਦੋਸਤ ਦੇ ਵਿਆਹ ਵਿੱਚ ਪੀਤੀ ਹੈ। ਉਨ੍ਹਾਂ ਨੇ ਸੋਨਾਕਸ਼ੀ ਦੇ ਵਿਆਹ ‘ਤੇ ਖੁਸ਼ੀ ਜ਼ਾਹਰ ਕੀਤੀ। ਉਹ ਕਹਿੰਦੇ ਹਨ, “ਮੈਂ ਬਹੁਤ ਖੁਸ਼ ਹਾਂ। ਮੇਰੇ ਦੋਸਤ ਦਾ ਵਿਆਹ ਹੋ ਰਿਹਾ ਹੈ। ਜ਼ਹੀਰ ਇੱਕ ਪਿਆਰਾ ਵਿਅਕਤੀ ਹੈ। ਮੈਨੂੰ ਉਮੀਦ ਹੈ ਕਿ ਉਹ ਸੋਨਾਕਸ਼ੀ ਨੂੰ ਖੁਸ਼ ਰੱਖੇਗਾ। ਜੇਕਰ ਨਹੀਂ ਤਾਂ ਅਸੀਂ ਉਸ ਨੂੰ ਦੇਖਾਂਗੇ।”

    ਸੋਨਾਕਸ਼ੀ ਸਿਨਹਾ ਨੇ 7 ਸਾਲ ਦੀ ਡੇਟਿੰਗ ਤੋਂ ਬਾਅਦ ਜ਼ਹੀਰ ਇਕਬਾਲ ਨਾਲ ਕੀਤਾ ਵਿਆਹ

    ਹਨੀ ਸਿੰਘ ਨੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ‘ਤੇ ਖੁੱਲ੍ਹ ਕੇ ਆਪਣੇ ਪਿਆਰ ਦੀ ਵਰਖਾ ਕੀਤੀ। ਦੋਵਾਂ ਦੀ ਸੁਰੱਖਿਆ ਲਈ ਅਰਦਾਸ ਕੀਤੀ। ਦੱਸ ਦੇਈਏ ਕਿ ਜ਼ਹੀਰ ਅਤੇ ਸੋਨਾਕਸ਼ੀ ਨੇ 7 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ ਸੀ। ਪਿਤਾ ਸ਼ਤਰੂਘਨ ਸਿਨਹਾ ਆਪਣੀ ਬੇਟੀ ਦੇ ਵਿਆਹ ‘ਤੇ ਬਹੁਤ ਖੁਸ਼ ਹਨ।