ਹਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 1 ਸਾਲ ਤੋਂ ਸ਼ਰਾਬ ਨਹੀਂ ਪੀਤੀ ਸੀ। ਪਰ ਇੱਕ ਦੋਸਤ ਦੇ ਵਿਆਹ ਵਿੱਚ ਪੀਤੀ ਹੈ। ਉਨ੍ਹਾਂ ਨੇ ਸੋਨਾਕਸ਼ੀ ਦੇ ਵਿਆਹ ‘ਤੇ ਖੁਸ਼ੀ ਜ਼ਾਹਰ ਕੀਤੀ। ਉਹ ਕਹਿੰਦੇ ਹਨ, “ਮੈਂ ਬਹੁਤ ਖੁਸ਼ ਹਾਂ। ਮੇਰੇ ਦੋਸਤ ਦਾ ਵਿਆਹ ਹੋ ਰਿਹਾ ਹੈ। ਜ਼ਹੀਰ ਇੱਕ ਪਿਆਰਾ ਵਿਅਕਤੀ ਹੈ। ਮੈਨੂੰ ਉਮੀਦ ਹੈ ਕਿ ਉਹ ਸੋਨਾਕਸ਼ੀ ਨੂੰ ਖੁਸ਼ ਰੱਖੇਗਾ। ਜੇਕਰ ਨਹੀਂ ਤਾਂ ਅਸੀਂ ਉਸ ਨੂੰ ਦੇਖਾਂਗੇ।” ਸੋਨਾਕਸ਼ੀ ਸਿਨਹਾ ਨੇ 7 ਸਾਲ ਦੀ ਡੇਟਿੰਗ ਤੋਂ ਬਾਅਦ ਜ਼ਹੀਰ ਇਕਬਾਲ ਨਾਲ ਕੀਤਾ ਵਿਆਹ ਹਨੀ ਸਿੰਘ ਨੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ‘ਤੇ ਖੁੱਲ੍ਹ ਕੇ ਆਪਣੇ ਪਿਆਰ ਦੀ ਵਰਖਾ ਕੀਤੀ। ਦੋਵਾਂ ਦੀ ਸੁਰੱਖਿਆ ਲਈ ਅਰਦਾਸ ਕੀਤੀ। ਦੱਸ ਦੇਈਏ ਕਿ ਜ਼ਹੀਰ ਅਤੇ ਸੋਨਾਕਸ਼ੀ ਨੇ 7 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ ਸੀ। ਪਿਤਾ ਸ਼ਤਰੂਘਨ ਸਿਨਹਾ ਆਪਣੀ ਬੇਟੀ ਦੇ ਵਿਆਹ ‘ਤੇ ਬਹੁਤ ਖੁਸ਼ ਹਨ।
