ਜਲੰਧਰ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾ ):- ਮਾਮਲਾ ਜਲੰਧਰ ਜੀ.ਟੀ. ਰੋਡ ਦੇ ਪਰਾਗਪੁਰ ਇਲਾਕੇ ‘ਚ ਸਥਿਤ ਬਾਥ ਕੈਸਟਲ ਦਾ ਹੈ। ਜਿਥੇ ਰੋਜ਼ਾਨਾ ਦੀ ਤਰ੍ਹਾਂ ਆਏ ਸਫ਼ਾਈ ਕਰਮਚਾਰੀ ਨੂੰ ਦੇਰ ਰਾਤ ਹਾਈਵੇਅ ’ਤੇ ਭਜਾ-ਭਜਾ ਕੇ ਡੰਡਿਆਂ ਨਾਲ ਕੁੱਟਿਆ ਗਿਆ। ਜਿਸ ’ਚ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ। ਪੀੜਤ ਦੇ ਭਰਾ ਆਕਾਸ਼ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਕਰੀਬ ਤਿੰਨ ਵਜੇ ਉਸ ਨੂੰ ਰਾਹੁਲ ਦਾ ਫੋਨ ਆਇਆ। ਜਿਸ ‘ਤੇ ਰਾਹੁਲ ਨੇ ਕਿਹਾ ਕਿ ਮੈਨੂੰ ਬਚਾਓ। ਜਦੋਂ ਮੈਂ ਮੌਕੇ ‘ਤੇ ਪਹੁੰਚਿਆ ਤਾਂ ਜੀ.ਐਮ. ਅਤੇ ਮੈਨੇਜਰ ਉਸ ਦੀ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ ਅਤੇ ਬਾਅਦ ਵਿਚ ਸਾਨੂੰ ਦੋਵਾਂ ਨੂੰ ਅੰਦਰ ਲੈ ਗਏ ਅਤੇ ਖਾਲੀ ਕਾਗਜ਼ ‘ਤੇ ਦਸਤਖਤ ਕਰਵਾ ਲਏ। ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਬਚ ਗਈ।

    YouTube player

    ਇਸ ਦੌਰਾਨ ਸੂਚਨਾ ਮਿਲਣ ‘ਤੇ ਮੌਕੇ ‘ਤੇ ਕਵਰੇਜ ਕਰਨ ਪਹੁੰਚੇ ਮੀਡੀਆ ਕਰਮੀਆਂ ਤੇ ਵੀ ਜੀ.ਐਮ ਅਤੇ ਮੈਨੇਜਰ ‘ਨੇਂ ਹਮਲਾ ਕਰ ਦਿੱਤਾ ਅਤੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ, ਜਿਸ ‘ਤੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਐਮ.ਐਲ.ਆਰ ਦੀ ਰਿਪੋਰਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਨੌਜਵਾਨ ਦੇ ਮੋਢੇ, ਬਾਹਾਂ ਅਤੇ ਗਰਦਨ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।ਹਸਪਤਾਲ ਵਿੱਚ ਦਾਖ਼ਲ ਰਾਹੁਲ ਨੇ ਦੱਸਿਆ ਕਿ ਲੜਾਈ ਦੌਰਾਨ ਪੀ.ਸੀ.ਆਰ ਪਹੁੰਚ ਗਈ ਸੀ, ਪਰ ਜੀਐਮ ਅਤੇ ਮੈਨੇਜਰ ਦੇ ਕਹਿਣ ’ਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਥੋਂ ਖਿਸਕ ਗਏ। ਇਸ ਦੋਰਾਨ ਰਾਹੁਲ ਨੇਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ।