ਜਲੰਧਰ- ਪੁਰਾਣੀ ਹੋਸ਼ਿਆਰਪੁਰ ਰੋਡ ’ਤੇ ਪੈਂਦੇ ਪਿੰਡ ਢੱਡਾ ਵਿਚ ਸਥਿਤ ਇਕ ਕਬਾੜ ਦੇ ਟਾਇਰਾਂ ਦੇ ਗੁਦਾਮ ਵਿਚ ਅਚਾਨਕ ਅੱਗ ਲੱਗ ਜਾਣ ਨਾਲ ਮਾਹੌਲ ਕਾਫੀ ਤਣਾਅ ਪੂਰਨ ਬਣ ਗਿਆ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਨਜ਼ਦੀਕ ਪੈ ਰਹੀਆਂ ਤਾਰਾਂ ਤੋਂ ਨਿਕਲੀਆਂ ਚਿੰਗਾਰੀਆਂ ਦੱਸੀਆਂ ਜਾ ਰਹੀਆਂ ਹਨ। ਅੱਗ ਦੀਆਂ ਲਪਟਾਂ ਨੇ ਦੇਖਦੇ ਹੀ ਦੇਖਦੇ ਪੂਰੇ ਗੁਦਾਮ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਫੈਲੀ ਹੋਈ ਅੱਗ ’ਤੇ ਕਾਬੂ ਪਾਇਆ।