ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਤੋ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਅਲੌਕਿਕ ਨਗਰ ਕੀਰਤਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਪਿੱਛੇ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਸਨ। ਬਜ਼ੁਰਗ-ਬੱਚੇ-ਨੌਜਵਾਨਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਗਈ। ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ, ਆਰਮੀ ਬੈਂਡ ਨੇ ਵੀ ਨਗਰ ਕੀਰਤਨ ਨੂੰ ਸਲਾਮੀ ਦਿੱਤੀ, ਇਸ ਦੇ ਨਾਲ ਹੀ ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਜਿਸ ਵਿੱਚ ਨਿਹੰਗ ਸਿੰਘ ਸਭਾ ਬਾਬਾ ਗੁਰ ਚਰਨ ਸਿੰਘ ਦੀ ਤਰਨਾਦਲ ਵਾਲੇ, ਇਸਤਰੀ ਸਤਿਸੰਗ ਸਭਾ, ਗਤਕਾ ਪਾਰਟੀਆਂ, ਬੈਂਡ ਵਾਜੇ ,ਲਾਇਪੁਰ ਖਾਲਸਾ ਸਕੂਲ ਦੇ ਬੱਚੇ ,ਮਾਤਾ ਗੁਜਰੀ ਜੀ ਸੇਵਾ ਸੋਸਾਇਟੀ, ਸ਼ੇਖ ਦਰਵੇਸ਼ ਸੇਵਾ ਸੋਸਾਇਟੀ , ਨਿਹੰਗ ਸਿੰਘ ਸਭਾ , ਭਾਈ ਤਜਿੰਦਰ ਸਿੰਘ ਪਾਰਸ ,ਭਾਈ ਗਜਬੀਰ ਸਿੰਘ ਦੀ ਕੀਰਤਨੀ ਜੱਥਾ ਅਤੇ ਇਸ ਤੋਂ ਇਲਾਵਾ ਸਮੂਹ ਸਿੱਖ ਸਭਾਵਾ, ਧਾਰਮਿਕ ਜਥੇਬੰਦੀਆਂ, ਸੁਸਾਇਟੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ |

    ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲਿਅਤ ਤੇ ਮੱਥਾ ਟੇਕ ਕੇ ਸਤਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ |ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ,ਹਰਜੀਤ ਸਿੰਘ ਬਾਬਾ (ਜ: ਸਕਤਰ) ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਹੈ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ-ਛਾਇਆ ਹੇਠ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਸਨ।ਇਸ ਮੌਕੇ ਸਾਬਕਾ MP ਸੁਸ਼ੀਲ ਕੁਮਾਰ ਰਿੰਕੂ , ਸਾਬਕਾ MLA ਸ਼ੀਤਲ ਅੰਗੂਰਾਲ , ਜਗਜੀਤ ਸਿੰਘ ਗਾਭਾ , ਗੁਰਮੀਤ ਸਿੰਘ ਬਿੱਟੂ ,ਤਜਿੰਦਰ ਸਿੰਘ ਪ੍ਰਦੇਸੀ ,,ਵਿਕੀ ਖਾਲਸਾ , ਹਰਪਾਲ ਸਿੰਘ ਚੱਡਾ,ਪਰਮਿੰਦਰ ਸਿੰਘ ਦਸਮੇਸ਼ ਨਗਰ ,ਪ੍ਰਿਤਪਾਲ ਸਿੰਘ ਨਿਹੰਗ ,ਮਨਵਿੰਦਰ ਸਿੰਘ ਨਿਆਂਗ ਅਮਰਪ੍ਰੀਤ ਸਿੰਘ ,ਇੰਦਰਜੀਤ ਸਿੰਘ ਬੱਬਰ,ਸੁਖਜਿੰਦਰ ਸਿੰਘ ਅਲੱਗ,ਗੁਰਮੀਤ ਸਿੰਘ ਮੀਤ, ਰਣਜੀਤ ਸਿੰਘ ਸੰਤ,ਤਰਲੋਚਨ ਸਿੰਘ ਛੱਬੜਾ ,ਗੁਰਜੀਤ ਸਿੰਘ ਪੋਪਲੀ , ਗੁਰਸ਼ਰਨ ਸਿੰਘ ਸ਼ਨੂੰ ਸ਼ਾਮਿਲ ਹੋਏ |