ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ )- ਸ੍ਰੀ ਬ੍ਰਹਮ ਨਿਵਾਸ ਆਸ਼ਰਮ ਸੂਰਾਪੁਰ ਵਿਖੇ ਸੰਗਤਾਂ ਵਲੋਂ ਕਰਵਾਏ ਤਿੰਨ ਰੋਜ਼ਾ ਸਮਾਗਮ ਮੌਕੇ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲ਼ਿਆਂ ਦੀ ਪ੍ਰੇਰਨਾ ਸਦਕਾ ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲ਼ਿਆਂ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ, ਖੂਨ ਦਾਨ ਕਰਨ ਨਾਲ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਮੌਕੇ ਪੀ.ਜੀ.ਆਈ. ਚੰਡੀਗੜ੍ਹ ਤੋਂ ਪਹੁੰਚੇ ਡਾ: ਹਰੀ ਕ੍ਰਿਸ਼ਨ ਧਵਨ, ਡਾ: ਸਿਮਰਨਜੀਤ ਕੌਰ ਦੀ ਟੀਮ ਵਲੋਂ ਖੂਨ ਦਾਨ ਕਰਨ ਵਾਲੇ ਦਾਨੀਆਂ ਤੋਂ 72 ਯੂਨਿਟ ਖੂਨ ਇਕੱਤਰ ਕੀਤਾ ਗਿਆ। ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲ਼ਿਆਂ ਸਮੇਤ ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ, ਅਜੈ ਮੰਗੂਪੁਰ, ਨਰਿੰਦਰ ਮੀਲੂ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਵਲੋਂ ਖੂਨ ਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਜਿਕਰਯੋਗ ਹੈ ਕਿ ਖ਼ੂਨਦਾਨ ਕੈਂਪ ‘ਚ ਜਿਥੇ ਨੌਜਵਾਨਾਂ ‘ਚ ਖੂਨ ਦਾਨ ਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਔਰਤਾਂ ਨੇ ਵੀ ਵੱਧ-ਚੜ੍ਹ ਕੇ ਖੂਨ ਦਾਨ ਕੀਤਾ। ਇਸ ਮੌਕੇ ਸਰਪੰਚ ਕਸ਼ਮੀਰੀ ਲਾਲ, ਸਾਬਕਾ ਸਰਪੰਚ ਗਿਆਨ ਚੰਦ, ਕਾਬਲ ਭੂੰਬਲਾ, ਸਤਪਾਲ, ਮਾ: ਦਰਸ਼ਨ ਸਿੰਘ,ਓਮ ਨਾਥ, ਰਾਕੇਸ਼ ਭੂੰਬਲਾ, ਧਰਮਿੰਦਰ ਬਜਾੜ, ਅਮਨਦੀਪ ਸਿੰਘ ਕਲੇਰ, ਅਸ਼ਵਨੀ ਭੂੰਬਲਾ, ਰਾਜ ਕੁਮਾਰ ਚੇਚੀ,ਰਵਿੰਦਰ ਸੂਰਾਪੁਰੀ, ਨੰਬਰਦਾਰ ਸਤਪਾਲ, ਅਸ਼ੋਕ ਸੈਕਟਰੀ, ਸ਼ਾਮ ਲਾਲ ਸ਼ੰਮੀ, ਰਾਜ ਕੁਮਾਰ ਚੇਚੀ, ਦੇਵ ਰਾਜ ਭੂੰਬਲਾ, ਯਸ਼ ਪਾਲ ਭੂੰਬਲਾ, ਕੁਲਦੀਪ ਭੂੰਬਲਾ, ਸੋਹਣ ਸਿੰਘ, ਸ਼ੌਂਕੀ ਨਾਥ, ਵਿਜੈ ਕੁਮਾਰ, ਨਵੀਨ ਭੂੰਬਲਾ, ਰਵਿੰਦਰ ਭੂੰਬਲਾ ਤੇ ਪੀ.ਜੀ.ਆਈ ਟੀਮ ਦੇ ਸੁਭਾਸ਼ ਯਾਦਵ, ਅਨੂਪ, ਅਨਵਿਨ, ਰਸਵਿੰਦਰ ਸਿੰਘ, ਗੁਰਮੀਤ ਸਿੰਘ ਤੇ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਸੇਵਾਦਾਰ ਅਤੇ ਪ੍ਰਬੰਧਕ ਹਾਜ਼ਰ ਸਨ।