Skip to content
ਜਲੰਧਰ(ਵਿੱਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦੇ ਬਸਤੀ ਬਾਬਾ ਖੇਲ ਇਲਾਕੇ ਚ ਨਜਾਇਜ਼ ਲਾਟਰੀ ਦਾ ਕਾਰੋਬਾਰ ਬੜੇ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਤੇ ਇਹ ਕਿਹਦੀ ਸਰਪਰਸਤੀ ਹੇਠ ਚੱਲਦਾ ਧੰਦਾ ? ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬਸਤੀ ਬਾਬਾ ਖੇਲ ਇਲਾਕੇ ਦੇ ਵਿੱਚ ਨਜਾਇਜ਼ ਲਾਟਰੀ ਸਟਾਰ ਚੱਲ ਰਿਹਾ ਹੈ ਜਿਹਦੇ ਵਿੱਚ ਗਰੀਬ ਤਬਕਾ ਇਹਨਾਂ ਲਾਟਰੀਸਟਾਲਾ ਦੇ ਝੱਸੇ ਦੇ ਵਿੱਚ ਆ ਕੇ ਆਪਣੀ ਮਹੀਨੇ ਦੀ ਕਮਾਈ ਜਿਹੜੀ ਉਹ ਬੜੀ ਮਿਹਨਤ ਕਰਕੇ ਕਮਾਉਂਦਾ ਹੈ ਇਹ ਲਾਟਰੀ ਵਾਲੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਤੇ ਉਹਦੀ ਕਮਾਈ ਲੁੱਟ ਰਹੇ ਹਨ ਸਾਰੇ ਸ਼ਹਿਰ ਦੇ ਵਿੱਚ ਇਹ ਲਾਟਰੀ ਸਟਾਲ ਬੰਦ ਹਨ ਕਿਉਕਿ ਸਵਪਨ ਸ਼ਰਮਾ ਜੀ ਕਮਿਸ਼ਨਰ ਦੀ ਸਖਤੀ ਕਰਕੇ ਇਹ ਸਾਰੇ ਸਟਾਲ ਸਾਰੇ ਇਲਾਕਿਆਂ ਚ ਬੰਦ ਪਏ ਹਨ ਪਰ ਪਤਾ ਨਹੀਂ ਵੈਸਟ ਹਲਕੇ ਦੇ ਬਸਤੀ ਬਾਵਾ ਖੇਲ ਦੇ ਇਲਾਕੇ ਦੀ ਪੁਲਿਸ ਆਪਣੇ ਕਮਿਸ਼ਨਰ ਨੂੰ ਨਾ ਮੰਨਦੀ ਹੋਈ ਘੂਕ ਸੁੱਤੀ ਪਈ ਹੈ ਤੇ ਸ਼ਰੇਆਮ ਇਹ ਲਾਟਰੀ ਦੇ ਸਟਾਲ ਚੱਲ ਰਹੇ ਨੇ ਉਸ ਇਲਾਕੇ ਦੇ ਐਸਐਚਓ ਬੇਖਬਰ ਹੈ ਪਹਿਲਾ ਸਟਾਲ ਸਾਰੇ ਸ਼ਹਿਰ ਦੇ ਵਿੱਚ ਚਲਦੇ ਸਨ
ਪਰ ਸਵਪਨ ਸ਼ਰਮਾ ਅਤੇ ਉਹਨਾਂ ਦੀ ਟੀਮ ਨੇ ਸਾਰੇ ਸ਼ਹਿਰ ਦੇ ਵਿੱਚ ਇਹ ਨਜਾਇਜ਼ ਕਾਰੋਬਾਰ ਨੂੰ ਬੰਦ ਕਰਾਇਆ ਤੇ ਹੁਣ ਇਹ ਸਟਾਲ ਨੇ ਫਿਰ ਜਿਸ ਤਰ੍ਹਾਂ ਬਹਾਰ ਦੇ ਵਿੱਚ ਪੌਦੇ ਉਗਦੇ ਹਨ ਉਸੇ ਤਰ੍ਹਾਂ ਇਹ ਬਸਤੀ ਬਾਬਾ ਖੇਲ ਤੋਂ ਉੱਗਣ ਲੱਗ ਪਏ ਹਨ ਤੇ ਇਹੋ ਦਿਨ ਦੂਰ ਨਹੀਂ ਜਦੋਂ ਇਹ ਕਾਰੋਬਾਰ ਫਿਰ ਸਾਰੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਵੇਗਾ ਤੇ ਲੋਕਾਂ ਦੇ ਘਰ ਬਰਬਾਦ ਕਰੇਗਾ ਪੁਲਿਸ ਪ੍ਰਸ਼ਾਸਨ ਕੁਮਕਰਨ ਦੀ ਨੀਂਦ ਸੁੱਤੀ ਪਈ ਹੈ ਜੇ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਕਾਰੋਬਾਰ ਦਿਨ ਦੁਗਣੇ ਰਾਤ ਚੋਗਣੇ ਜਲੰਧਰ ਵੈਸਟ ਵਿੱਚ ਵਧਦਾ ਫੁੱਲਦਾ ਰਹੇਗਾ ਤੇ ਲੋਕਾਂ ਦੇ ਘਰ ਬਰਬਾਦ ਕਰਦਾ ਰਹੇਗਾ ।ਭਰੋਸੇਯੋਗ ਸੂਤਰ ਤੋਂ ਪਤਾ ਲੱਗਿਆ ਹੈ ਕਿ ਇਕ ਲਾਟਰੀ ਸਟਾਲ ਖੋਲਣ ਲਈ ਤਕਰੀਬਨ ਲੱਖ ਤੋਂ ਡੇਢ ਲੱਖ ਲੱਗਦਾ ਹੈ ਅਗਲੇ ਭਾਗ ਵਿੱਚ ਹੋਰ ਵੱਡਾ ਖੁਲਾਸਾ ਕਰਾਂਗੇ
Related