Skip to content
ਡੱਬਵਾਲੀ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੰਦਰਾ ਨਗਰ ਸਥਿਤ ਆਪਣੇ ਘਰ ਵਿੱਚ ਬੀਤੇ ਦਿਨ ਮਾਂ ਤੇ ਧੀ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਕੌਰ ਪਤਨੀ ਰਣਜੀਤ ਸਿੰਘ ਅਤੇ ਉਸ ਦੀ ਧੀ ਅੰਮ੍ਰਿਤਪਾਲ ਕੌਰ (24) ਵਜੋਂ ਹੋਈ ਹੈ। ਦੋਨੋਂ ਮਾਂ-ਧੀ ਜਵਾਈ ਵੱਲੋਂ ਤਲਾਕ ਲਈ ਦਬਾਅ ਪਾਉਣ ਕਾਰਨ ਪ੍ਰੇਸ਼ਾਨ ਸਨ।
ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਰਾਜਵਿੰਦਰ ਕੌਰ ਦੀ ਪੱਖੇ ਨਾਲ ਲਟਕੀ ਤਸਵੀਰ ਆਪਣੇ ਪਤੀ ਯਾਦਵਿੰਦਰ ਸਿੰਘ ਵਾਸੀ ਬਠਿੰਡਾ ਨੂੰ ਭੇਜੀ। ਇਸ ਉਪਰੰਤ ਖੁਦ ਅੰਮ੍ਰਿਤਪਾਲ ਕੌਰ ਨੇ ਆਪਣੀ ਮਾਂ ਨੂੰ ਉਤਾਰ ਕੇ ਉਸੇ ਪੱਖੋ ਨਾਲ ਫ਼ਾਹਾ ਲੈ ਲਿਆ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਕੌਰ ਦਾ ਵਿਆਹ ਅੱਠ ਮਹੀਨੇ ਪਹਿਲਾਂ ਯਾਦਵਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨਾਲ ਹੋਇਆ ਸੀ।
ਰਾਜਵਿੰਦਰ ਕੌਰ ਦੇ ਪਤੀ ਰਣਜੀਤ ਮੁਤਾਬਕ ਜਦੋਂ ਉਹ ਆਪਣੇ ਘਰ ਪੁੱਜਿਆ ਤਾਂ ਉਸ ਦੀ ਪਤਨੀ ਦੀ ਲਾਸ਼ ਕਮਰੇ ਵਿੱਚ ਬੈੱਡ ‘ਤੇ ਪਈ ਸੀ, ਜਦਕਿ ਉਸ ਦੀ ਪੁੱਤਰੀ ਪੱਖੇ ਨਾਲ ਲਟਕ ਰਹੀ ਸੀ। ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਜਵਾਈ ਪ੍ਰੇਮ ਸਬੰਧਾਂ ਕਰਕੇ ਤਲਾਕ ਲਈ ਦਬਾਅ ਬਣਾ ਰਿਹਾ ਸੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Related