ਜਲੰਧਰ(ਵਿੱਕੀ ਸੂਰੀ):- ਦਿਨ ਦਿਹਾੜੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਇਹਦਾ ਦਾ ਹੀ ਇੱਕ ਮਾਮਲਾ ਬਸਤੀ ਸ਼ੇਖ ਮੁੱਹਲਾ ਕੋਟ ਤੋਂ ਆਇਆ ਹੈ ਜਿਸ ਵਿੱਚ ਘਰ ਦੇ ਤਾਲੇ ਤੋੜ ਕੇ ਕੁਝ ਪੈਸੇ ਅਲਮਾਰੀ ਚੋਂ ਕੱਢ ਕੇ ਚੋਰ ਫਰਾਰ ਹੋ ਗਏ ਚੋਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਉਨ੍ਹਾਂ ਨੁੰ ਪੁਲਿਸ ਦਾ ਕੋਈ ਵੀ ਡਰ ਅਤੇ ਖੌਫ ਨਹੀਂ ਰਿਹਾ ਤੇ ਲੋਕ ਹੁਣ ਇਸ ਗੱਲ ਨੂੰ ਲੈ ਕੇ ਤਰਾਈ ਤਰਾਈ ਕਰ ਰਹੇ ਨੇ ਅਤੇ ਕਿੱਥੇ ਵੀ ਆਣ ਜਾਣ ਤੋਂ ਪਹਿਲਾਂ ਸੋ ਵਾਰ ਸੋਚਦੇ ਹਨ
ਕਿਉਂਕਿ ਸਰਕਾਰ ਦਾ ਤਾਂ ਕੋਈ ਵੀ ਧਿਆਨ ਇਸ ਪਾਸੇ ਨਹੀਂ ਜਾ ਰਹਿ ਅਤੇ ਨਸ਼ੇ ਦੀ ਡੋਜ ਲੈ ਕੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਕੁੰਮ ਕਰਨ ਦੀ ਨੀਂਦ ਸੁੱਤੀ ਹੋਈ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੀ ਨਸ਼ਿਆਂ ਦੇ ਖਿਲਾਫ ਜਾਂ ਚੋਰੀਆਂ ਡਕੈਤੀਆਂ ਦੇ ਖਿਲਾਫ ਕਿ ਐਕਸ਼ਨ ਲਵੇਗੀ ।