ਫਰੀਦਕੋਟ (ਵਿਪਨ ਕੁਮਾਰ ਮਿਤੱਲ):- ਗਣਤੰਤਰਤਾ ਦਿਵਸ ਹਰ ਸਾਲ ਦੀ ਤਰਾਂ ਸਕੂਲਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਲਾਲ ਚੰਦ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਤੇ ਜੰਗਲੀ ਜੀਵ ਮੰਤਰੀ ਪੰਜਾਬ ਅਦਾ ਕਰਨਗੇ।ਇਸ ਸਮਾਰੋਹ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸੱਦਾ ਪੱਤਰ ਮਹਿਮਾਨਾ ਨੂੰ ਭੇਜੇ ਗਏ ਹਨ।ਇਸ ਸੱਦਾ ਪੱਤਰ ਦੇ ਪਿਛਲੇ ਪਾਸੇ ਦਿੱਤੇ ਗਏ ਪ੍ਰੋਗਰਾਮ ਦੇ ਵੇਰਵੇ ਵਿੱਚ ਪਹਿਲਾਂ ਲੜੀ ਨੰਬਰ 1ਤੋਂ11ਦਾ ਵੇਰਵਾ ਦਰਜ ਕੀਤਾ ਹੁੰਦਾ ਸੀ ਪਰ ਇਸ ਵਾਰ ਲੜੀ ਨੰਬਰ 1ਤੋਂ10 ਤੱਕ ਪ੍ਰੋਗਰਾਮ ਦਰਜ ਕੀਤਾ ਗਿਆ ਹੈ ਭਾਵ ਇਸ ਵਾਰ ਅਜਾਦੀ ਘੁਲਾਟੀਆਂ ਦੇ ਸਨਮਾਨ ਦਾ ਜਿਕਰ ਨਹੀਂ ਕੀਤਾ ਗਿਆ,ਜਿਸ ਨਾਲ ਸਰਕਾਰ ਅਤੇ ਪ੍ਰਸਾਸ਼ਨ ਦਾ ਅਸਲੀ ਚੇਹਰਾ ਨੰਗਾ ਹੋ ਗਿਆ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਫਰੀਡਮ ਫਾਈਟਰ ਡਪੇਨਡੇਨਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ, ਨਹਿਰੂ ਸਿੰਘ ਬਰਾੜ ਪ੍ਰਧਾਨ ਆਲ ਇੰਡੀਆ ਫਰੀਡਮ ਫਾਈਟਰ ਫੈਮਿਲੀ ਗਰੁੱਪ ਪੰਜਾਬ, ਕੁਲਦੀਪ ਸਿੰਘ ਬਰਾੜ ਪ੍ਰਧਾਨ ਫਰੀਡਮ ਫਾਈਟਰ ਪਾਰਟੀ ,ਗੁਰਚਰਨ ਸਿੰਘ ਸੰਘਾ ਪ੍ਰਧਾਨ,ਰੂਪ ਸਿੰਘ ਬਰਗਾੜੀ,ਸਤਿੰਦਰ ਸ਼ਰਮਾ,ਫਤਹਿ ਸਿੰਘ ਨੇਗੀ,ਬਲਦੇਵ ਸਿੰਘ ਨੇਗੀ,ਐਡਵੋਕੇਟ ਰਾਜ ਕੁਮਾਰ ਗੁਪਤਾ,ਕ੍ਰਿਸ਼ਨ ਕੁਮਾਰ ਗੁਪਤਾ,ਵਰਿੰਦਰ ਸਿੰਘ ਬਰਗਾੜੀ,ਪ੍ਰਵੀਨ ਕੁਮਾਰ,ਹਰਨੇਕ ਸਿੰਘ,ਗੁਰਪ੍ਰੀਤ ਸਿੰਘ,ਪਰਮਜੀਤ ਸਿੰਘ ਨਥੇ ਵਾਲਾ ਨੇ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਨੇਤਾ ਅਤੇ ਅਫਸਰ ਜਿਹੜੇ ਸੰਵਿਧਾਨਿਕ ਅਤੇ ਪ੍ਰਸਾਸ਼ਨਿਕ ਅਹੁਦਿਆਂ ਦਾ ਨਿੱਘ ਮਾਣ ਰਹੇ ਹਨ ਇਹ ਸਭ ਅਜਾਦੀ ਘੁਲਾਟੀਆਂ ਦੀਆਂ ਦੇਸ਼ ਦੀ ਆਜ਼ਾਦੀ ਲਈ ਦੀਆਂ ਕੁਰਬਾਨੀਆ ਕਰਕੇ ਸੰਭਵ ਹੋ ਸਕਿਆ ਹੈ। ਸੱਦਾ ਪੱਤਰ ਵਿੱਚ ਉਹਨਾ ਦਾ ਕੋਈ ਜਿਕਰ ਨਹੀਂ ਕੀਤਾ ਗਿਆ ਸਨਮਾਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।ਅਜਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਆਗੂਆਂ ਨੇ ਮੰਗ ਕੀਤੀ ਕਿ ਗਣਤੰਤਰਤਾ ਦਿਵਸ ਤੇ ਅਜਾਦੀ ਘੁਲਾਟੀਏ ਅਤੇ ਉਹਨਾ ਦੇ ਪਰਿਵਾਰਾਂ ਦਾ ਢੁਕਵਾਂ ਸਨਮਾਨ ਕੀਤਾ ਜਾਵੇ ਅਤੇ ਭਵਿੱਖ ਵਿੱਚ ਇਸ ਗਲਤੀ ਨੂੰ ਨਾ ਦੁਹਰਾਇਆ ਜਾਵੇ।ਆਗੂਆਂ ਨੇ ਮੰਗ ਕੀਤੀ ਕਿ ਝੰਡਾ ਲਹਿਰਾਉਣ ਵਾਲੇ ਮੰਚ ਤੇ ਮੁੱਖ ਮਹਿਮਾਨ ਦੇ ਨਾਲ ਫਰੀਦਕੋਟ ਜ਼ਿਲੇ ਦੇ ਦੋਵੇਂ ਅਜਾਦੀ ਘੁਲਾਟੀਆਂ ਨੂੰ ਸਨਮਾਨ ਵਜੌਂ ਖੜਾ ਕੀਤਾ ਜਾਵੇ।