ਫਗਵਾੜਾ,(ਨਰੇਸ਼ ਪਾਸੀ/ਇੰਦਰਜੀਤ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬੀ.ਸੀ. ਵਿੰਗ) ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮੰਗਾ ਨੇ ਸੀਨੀਅਰ ਅਕਾਲੀ ਆਗੂ ਸ. ਜਰਨੈਲ ਸਿੰਘ ਵਾਹਦ ਸਾਬਕਾ ਚੇਅਰਮੈਨ ਮਾਰਕਫੈਡ ਪੰਜਾਬ ਅਤੇ ਸ਼ਹਿਰ ਦੇ ਸਾਬਕਾ ਡਿਪਟੀ ਮੇਅਰ ਸ. ਰਣਜੀਤ ਸਿੰਘ ਖੁਰਾਣਾ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਆਪਣੀ ਕਾਰਜਕਾਰਣੀ ਨੂੰ ਵਿਸਥਾਰ ਦਿੰਦੇ ਹੋਏ ਮਿਹਨਤੀ ਯੂਥ ਵਰਕਰ ਇੰਦਰਦੀਪ ਸਿੰਘ ਕੰਬੋਜ ਨੂੰ ਯੂਥ ਅਕਾਲੀ ਦਲ (ਬੀ.ਸੀ.) ਵਿੰਗ ਸਰਕਲ ਫਗਵਾੜਾ ਸ਼ਹਿਰੀ (ਪੱਛਮੀ) ਦਾ ਪ੍ਰਧਾਨ ਨਿਯੁਕਤ ਕੀਤਾ ਹੈ।

    ਇਸ ਮੌਕੇ ਨਵ ਨਿਯੁਕਤ ਸਰਕਲ ਪ੍ਰਧਾਨ ਇੰਦਰਦੀਪ ਸਿੰਘ ਕੰਬੋਜ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਆਪਣੀ ਨਿਯੁਕਤੀ ਲਈ ਇੰਦਰਦੀਪ ਸਿੰਘ ਕੰਬੋਜ ਨੇ ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਮੰਗਾ ਤੋਂ ਇਲਾਵਾ ਸ. ਜਰਨੈਲ ਸਿੰਘ ਵਾਹਦ ਅਤੇ ਸ. ਰਣਜੀਤ ਸਿੰਘ ਖੁਰਾਣਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਅਨੁਸ਼ਾਸਨ ਦਾ ਪਾਲਨ ਕਰਦੇ ਹੋਏ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚਲਦਿਆਂ ਜਾਤ-ਪਾਤ ਤੋਂ ਉੱਪਰ ਉਠ ਕੇ ਯੂਥ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਡੱਟ ਕੇ ਕੰਮ ਕਰਨਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਮੁਖ ਸਿੰਘ ਚਾਨਾ, ਸਾਬਕਾ ਕੌਂਸਲਰ ਸਰਬਜੀਤ ਕੌਰ, ਸੁਖਬੀਰ ਸਿੰਘ ਕਿੰਨੜਾ, ਰਣਜੀਤ ਸਿੰਘ ਫਤਿਹ, ਸਰੂਪ ਸਿੰਘ ਖਲਵਾੜਾ ਅਤੇ ਪਵਨ ਸੇਠੀ ਆਦਿ ਵੀ ਹਾਜਰ ਸਨ।